ਚੀਨ ਨੇ ਫੁੱਟਬਾਲਰਾਂ ‘ਤੇ ਲਾਈ ਇਹ ਪਾਬੰਦੀ, ਸਮਾਜ ਲਈ ਨਵੀਂ ਮਿਸਾਲ ਪੇਸ਼ ਕਰਨ ਲਈ ਲਾਗੂ ਕੀਤੇ ਹੁਕਮ

by jaskamal

ਬੀਜਿੰਗ (ਜਸਕਮਲ) : ਸਮਾਜ ਲਈ ਇਕ ਚੰਗੀ ਮਿਸਾਲ ਕਾਇਮ ਕਰਨ ਦੇ ਉਦੇਸ਼ ਨਾਲ ਚੀਨ ਨੇ ਫੁੱਟਬਾਲਰਾਂ 'ਤੇ ਟੈਟੂ ਬਣਵਾਉਣ ਨੂੰ ਲੈ ਕੇ ਨਵੇਂ ਹੁਕਮ ਲਾਗੂ ਕੀਤੇ ਹਨ। ਪ੍ਰਸ਼ਾਸਨ ਨੇ ਪਾਬੰਦੀ ਲਗਾਈ ਹੈ ਕਿ ਫੁੱਟਬਾਲਰ ਟੈਟੂ ਨਹੀਂ ਬਣਵਾਉਣਗੇ ਤੇ ਜਿਨ੍ਹਾਂ ਦੇ ਬਣੇ ਹਨ ਫੌਰੀ ਤੌਰ 'ਤੇ ਇਸ ਨੂੰ ਹਟਵਾਉਣ ਜਾਂ ਕਵਰ ਕਰਵਾਉਣ।
ਜਨਰਲ ਐਡਮਿਨੀਸਟ੍ਰੇਸ਼ਨ ਆਫ ਸਪੋਰਟਸ ਆਫ ਚਾਈਨਾ ਵੱਲੋਂ ਜਾਰੀ ਇਹ ਹੁਕਮ ਰਾਸ਼ਟਰੀ ਟੀਮ ਦੇ ਖਿਡਾਰੀਆਂ ਲਈ ਅਨੁਸ਼ਾਸਨੀ ਜ਼ਰੂਰਤਾਂ ਦੀ ਵਿਆਖਿਆ ਕਰਦਾ ਹੈ। ਇਸ ਹਫਤੇ ਸ਼ੁਰੂ ਵਿਚ ਜਾਰੀ ਕੀਤੇ ਹੁਕਮ ਨੂੰ ਫੁੱਟਬਾਲ ਖਿਡਾਰੀਆਂ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਾ ਨਾਂ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਟੀਮ ਤੇ ਯੂ23 ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਨਵੇਂ ਟੈਟੂ ਬਣਵਾਉਣ ਦੀ ਸਖਤ ਮਨਾਹੀ ਹੈ ਤੇ ਜਿਨ੍ਹਾਂ ਨੇ ਟੈਟੂ ਬਣਵਾਏ ਹਨ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਟੈਟੂ ਰੀਮੂਵ ਕਰਵਾ ਦੇਣ।