ਸਰਕਾਰੀ ਸਕੂਲ ‘ਚ ਅਧਿਆਪਕ ਵਲੋਂ ਮੋਬਾਈਲ ਵਰਤੇ ਜਾਣ ‘ਤੇ ਲੱਗੀ ਰੋਕ

by mediateam

ਚੰਡੀਗ੍ਹੜ (ਵਿਕਰਮ ਸਹਿਜਪਾਲ) : ਪੰਜਾਬ ਸਿੱਖਿਆ ਵਿਭਾਗ ਨੇ ਹੁਣ ਸਰਕਾਰੀ ਸਕੂਲਾਂ ਵਿੱਚ ਮੋਬਾਈਲਾਂ 'ਤੇ ਰੋਕ ਲਗਾਉਣ ਲਈ ਕਮਰ ਕੱਸ ਲਈ ਹੈ। ਵਿਦਿਆਰਥੀਆਂ ਨੂੰ ਪੜ੍ਹਾਉਣ ਦੌਰਾਨ ਹੁਣ ਅਧਿਆਪਕਾਂ ਵਲੋਂ ਮੋਬਾਈਲ ਦੀ ਵਰਤੋਂ 'ਤੇ ਰੋਕ ਦੇ ਹੁਕਮ ਜਾਰੀ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਸਮੇਂ ਜੇਕਰ ਕੋਈ ਵੀ ਅਧਿਆਪਕ ਮੋਬਾਈਲ ਵਰਤਦਾ ਹੈ ਜਾਂ ਖਾਸ ਕਰਕੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਆਦਿ ਚਲਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਇਨ੍ਹਾਂ ਹੀ ਨਹੀਂ ਅਜਿਹਾ ਕਰਨ ਵਾਲੇ ਉਸ ਅਧਿਆਪਕ ਨੂੰ ਸਸਪੈਂਡ ਤੱਕ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਸਿੱਖਿਆ ਅਫ਼ਸਰ ਨੇ ਨਾਲ ਹੀ ਇਹ ਵੀ ਕਿਹਾ ਕਿ ਹਦਾਇਤਾਂ ਸਿਰਫ਼ ਨਿਜੀ ਮੋਬਾਈਲ ਵਰਤਣ ਜਾਂ ਬੱਚਿਆਂ ਨੂੰ ਪੜ੍ਹਾਉਣ ਸਮੇਂ ਚੈਟਿੰਗ ਅਤੇ ਫੇਸਬੁੱਕ ਆਦਿ ਇਸਤੇਮਾਲ 'ਤੇ ਹੀ ਹੈ। ਜੇਕਰ ਅਧਿਆਪਕ ਸਿੱਖਿਆ ਦੇ ਕੰਮ ਲਈ ਮੋਬਾਈਲ ਵਰਤ ਰਿਹਾ ਹੈ ਤਾਂ ਉਸ 'ਤੇ ਇਹ ਕਾਰਵਾਈ ਨਹੀਂ ਹੋਵੇਗੀ।