ਬੱਚਿਆਂ ਦੀ ਕੁੱਟਮਾਰ ਨੇ ਲਿਆ ਖੂਨੀ ਰੂਪ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੀ ਇੰਦਰਾ ਕਾਲੋਨੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਸਕੂਲ ਵਿੱਚ ਬੱਚਿਆਂ ਦੀ ਕੁੱਟਮਾਰ ਨੇ ਖੂਨੀ ਰੂਪ ਲੈ ਲਿਆ। ਦੱਸਿਆ ਜਾ ਰਿਹਾ ਸਕੂਲ 'ਚ ਬੱਚਿਆਂ ਦੀ ਕੁੱਟਮਾਰ ਤੋਂ ਬਾਅਦ ਇੱਕ ਬੱਚੇ ਦੇ ਪਿਤਾ ਨੇ ਦੂਜੇ ਬੱਚੇ ਦੇ ਪਿਤਾ ਤੇ ਦਾਦੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਲੋਕਾਂ ਵਲੋਂ ਮੌਕੇ 'ਤੇ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਟੀਮ ਨੇ ਪਹੁੰਚ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ । ਦੋਵਾਂ ਦੇ ਛਾਤੀ ਵਸਿਹ ਚਾਕੂ ਦੇ ਜਖ਼ਮ ਹਨ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਜੇਸ਼ ਨੇ ਦੱਸਿਆ ਕਿ ਪੁੱਤ ਤੇ ਗੁਆਂਢੀ ਵਿਜੇ ਦਾ ਪੁੱਤ ਸਰਕਾਰੀ ਸਕੂਲ ਵਿੱਚ ਤੀਜੀ ਜਮਾਤ 'ਚ ਪੜ੍ਹਦੇ ਹਨ ।

ਬੀਤੀ ਦਿਨੀਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਬੱਚਿਆਂ ਵਿਚਾਲੇ ਲੜਾਈ ਹੋ ਗਈ। ਉਹ ਆਪਣੇ ਪਤਨੀ ਨਾਲ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ। ਉਸ ਦੇ ਕਿਹਾ ਛੁੱਟੀ ਤੋਂ ਬਾਅਦ ਬਿੱਲੂ ਦੀ ਪਤਨੀ ਉਸ ਦੇ ਘਰ ਆਈ ਤੇ ਪੁੱਤ ਨਾਲ ਕੁੱਟਮਾਰ ਕਰਕੇ ਭੱਜ ਗਈ, ਜਦੋ ਘਰ ਵਾਪਸ ਆਇਆ ਤਾਂ ਪੁੱਤ ਨੇ ਇਸ ਮਾਮਲੇ ਬਾਰੇ ਦੱਸਿਆ ।ਉਹ ਆਪਣੀ ਪਤਨੀ ਨਾਲ ਗੁਆਂਢੀ ਵਿਜੇ ਘਰ ਗਿਆ ਤੇ ਬੱਚੇ ਨਾਲ ਕੁੱਟਮਾਰ ਕਿਉ ਕੀਤੀ, ਇਸ ਬਾਰੇ ਪੁੱਛਿਆ । ਇਸ ਗੱਲ ਤੋਂ ਹੀ ਵਿਜੇ ਨੇ ਉਸ ਦੀ ਪਤਨੀ ਨਾਲ ਗਾਲੀ -ਗਲੋਚੀ ਕਰਨੀ ਸ਼ੁਰੂ ਕਰ ਦਿੱਤੀ । ਦੇਖਦੇ ਹੀ ਦੇਖਦੇ ਬਿੱਲੂ ਨੇ ਚਾਕੂ ਨਾਲ ਮੇਰੇ ਤੇ ਹਮਲਾ ਕਰ ਦਿੱਤਾ ,ਜਦੋ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਪਿਤਾ ਬਚਾਉਣ ਲਈ ਆ ਗਿਆ । ਬਿੱਲੂ ਨੇ ਉਨ੍ਹਾਂ 'ਤੇ ਵੀ ਹਮਲਾ ਕਰਕੇ ਫਰਾਰ ਹੋ ਗਿਆ । ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।