ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਦੀ ਵਧੀਆਂ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵੱਧ ਰਿਹਾ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋ ਮਹਿੰਗਾਈ ਦਰ 7 ਫੀਸਦੀ ਤੱਕ ਪਹੁੰਚ ਗਈ ਹੈ । ਦੱਸ ਦਈਏ ਕਿ 2021 ਦੇ ਅਨੁਸਾਰ 2022 ਅਗਸਤ ਵਿੱਚ ਖਾਣ-ਪੀਣ ਦਾ ਸਾਮਾਨ 10.8 ਫੀਸਦੀ ਮਹਿੰਗਾ ਹੋ ਗਿਆ ਹੈ । ਉਥੇ ਹੀ ਵਿਦਿਆਰਥੀਆਂ ਦੇ ਰਹਿਣ ਵਾਲੇ ਕਮਰੇ ਦੇ ਕਿਰਾਏ ਦੁੱਗਣੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਿਥੇ ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ 'ਚ ਮਿਲ ਜਾਂਦਾ ਸੀ ।

ਇਸ ਸਮੇ ਹੁਣ 1500 ਤੋਂ 1600 ਡਾਲਰ ਵਿੱਚ ਮਿਲ ਰਿਹਾ ਹੈ। ਹੁਣ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿੱਚ ਲੰਗਰ ਖਾ ਕੇ ਗੁਜਾਰਾ ਕਰਨਾ ਪੈ ਰਿਹਾ ਹੈ। ਬਰੈਂਪਟਨ ਦੇ ਗੁਰੂਦੁਆਰਾ ਸਾਹਿਬ ਦੇ ਅਹੁਦੇਦਾਰ ਨੇ ਦੱਸਿਆ ਕਿ ਕਿਰਾਏ ਤੇ ਮਹਿੰਗਾਈ ਨੇ ਵਿਦਿਆਰਥੀਆਂ ਲਈ ਮੁਸ਼ਲਿਕ ਖੜੀ ਕਰ ਦਿੱਤੀ ਹੈ । ਉਨ੍ਹਾਂ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ 'ਚ ਹੁਣ ਕਰੀਬ 3500 ਤੋਂ ਵੱਧ ਲੋਕ ਲੰਗਰ ਖਾਣ ਲਈ ਆਉਦੇ ਹਨ। ਜਿਨ੍ਹਾਂ ਵਿੱਚੋ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਕਮਰੇ ਦੀ ਲੋੜ ਹੈ ਅਸੀਂ ਦੇ ਦਿੰਦੇ ਹਾਂ। ਅਸੀਂ ਹੁਣ ਤੱਕ ਕਈ ਵਿਦਿਆਰਥੀਆਂ ਨੂੰ ਆਰਥਿਕ ਮਦਦ ਵੀ ਦੇ ਚੁੱਕੇ ਹਾਂ ।