ਰੂਸ ‘ਤੇ ਪਾਬੰਦੀ ਲਾਉਣ ਦੀ ਤਿਆਰੀ ‘ਚ ਬਾਇਡਨ ਪ੍ਰਸ਼ਾਸਨ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦਾ ਜੋਅ ਬਾਇਡਨ ਪ੍ਰਸ਼ਾਸਨ ਰੂਸ 'ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ 'ਚ ਵਿਆਪਕ ਪੱਧਰ 'ਤੇ ਸਾਈਬਰ ਹੈਕਰਾਂ ਨੇ ਹਮਲਾ ਕਰ ਦਿੱਤਾ ਹੈ। ਇਸ ਨਾਲ ਹੀ ਰੂਸ 'ਚ ਵਿਰੋਧੀ ਆਗੂ ਐਲੈਕਸੀ ਨਵਲਨੀ ਨੂੰ ਜ਼ਹਿਰ ਦੇਣ ਤੇ ਉਸ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਪੈਦਾ ਘਟਨਾਕ੍ਰਮ ਨੂੰ ਲੈ ਕੇ ਸਖਤ ਰੁਖ਼ ਅਪਣਾਇਆ ਹੈ।

ਅਮਰੀਕਾ 'ਚ ਸੁਰੱਖਿਆ 'ਚ ਸੰਨ੍ਹਮਾਰੀ ਦੇ ਮਾਮਲਿਆਂ ਕਾਰਨ ਕਈ ਸਰਕਾਰੀ ਵਿਭਾਗ ਤੇ 100 ਤੋਂ ਜ਼ਿਆਦਾ ਨਿੱਜੀ ਕੰਪਨੀਆਂ ਹਾਲੇ ਵੀ ਦਿੱਕਤ 'ਚ ਹਨ। ਰੂਸ ਖ਼ਿਲਾਫ਼ ਪਾਬੰਦੀਆਂ ਲਈ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈੱਕ ਸੁਲੀਵਾਨ ਨੇ ਵੀ ਸੰਕੇਤ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਈਬਰ ਹਮਲਿਆਂ ਦੇ ਜ਼ਿੰਮੇਵਾਰ ਨੂੰ ਛੇਤੀ ਹੀ ਜਵਾਬ ਮਿਲੇਗਾ। ਅਸੀਂ ਹੁਣ ਤੋਂ ਮਹੀਨਿਆਂ ਨਹੀਂ, ਹਫ਼ਤੇ ਦਾ ਹੀ ਇੰਤਜ਼ਾਰ ਕਰਾਂਗੇ। ਜ਼ਿਕਰਯੋਗ ਹੈ ਕਿ ਰੂਸ ਦੀਆਂ ਕੁਝ ਕੰਪਨੀਆਂ ਨਿਰੰਤਰ ਸਾਈਬਰ ਹਮਲਿਆਂ ਲਈ ਬਦਨਾਮ ਹਨ।

ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਨਵਲਨੀ ਦੇ ਮਾਮਲੇ 'ਚ ਪਾਬੰਦੀ ਲਾਉਣ ਲਈ ਅਮਰੀਕਾ ਯੂਰਪੀ ਯੂਨੀਅਨ ਦਾ ਵੀ ਸਹਿਯੋਗ ਲਵੇਗਾ।