ਬੀਡੇਨ ਸਰਕਾਰ ਨੇ ਕਮਿਊਨਿਸਟ ਚੀਨੀ ਸਰਕਾਰ ਅੱਗੇ ਗੋਡੇ ਟੇਕੇ

by vikramsehajpal

ਬੀਜਿੰਗ (ਆਨ ਆਰ ਆਈ ਮੀਡਿਆ) : ਬਿਡੇਨ ਪ੍ਰਸ਼ਾਸਨ ਦਾ ਤਾਈਵਾਨ ਦੇਸ਼ ਦਾ ਝੰਡੇ ਵਾਲਾ ਟਵੀਟ ਸ਼ੁਕਰਵਾਰ ਨੂੰ ਡਿਲੀਟ ਹੋਣ ਤੇ ਚੀਨੀ ਸਰਕਾਰ ਦੀ ਗਲੋਬਲ ਮੀਡਿਆ ਨੇ ਇਸ ਨੂੰ ਚੀਨੀ ਸਰਕਾਰ ਦੀ ਕੂਟਨੀਤਿਕ ਜਿੱਤ ਮਨੀਆਂ। ਜਿਸ ਨੂੰ ਚੀਨ ਦੇ ਕਈ ਦਿਗਜਾ ਨੇ ਚੀਨ ਦੀ 'One China Policy' ਦੀ ਜਿੱਤ ਮਨੀਆਂ ਜੋ ਤਾਈਵਾਨ ਲਈ ਇਕ ਸ਼ਰਮਸਾਰ ਗੱਲ ਹੈ। ਚੀਨ ਦੀ “One China Policy” ਇਹ ਹੈ ਕਿ ਵਿਸ਼ਵ ਵਿੱਚ ਇੱਕ ਹੀ ਚੀਨ ਹੈ ਜੋ ਕਮਿਊਨਿਸਟ ਚੀਨੀ ਸਰਕਾਰ ਦੇ ਰਾਜ ਵਿਚ ਹੈ ਅਤੇ ਤਾਈਵਾਨ ਵੀ ਰੀਪਬਲਿਕ ਆਫ ਚੀਨ ਦਾ ਅਭਿਨ ਅੰਗ ਹੈ।

ਦੱਸਣਯੋਗ ਹੈ ਕਿ, ਅਮਰੀਕਾ ਦੇ 'One China Policy' ਦੇ ਸਮਰਥਨ ਦੇ ਬਾਵਜ਼ੂਦ ਇਹ ਸਪਸ਼ਟ ਨਹੀਂ ਹੈ ਕਿ ਉਹ ਰੀਪਬਲਿਕ ਆਫ ਚੀਨ ਦੀ 'One China Policy' ਨੂੰ ਸਮਰਥਨ ਦਿੰਦਾ ਹੈ ਯਾ ਤਾਈਵਾਨ ਦੀ 'One China Policy' ਜਿਸਦੀ ਰਾਜਧਾਨੀ ਟਾਈਪੇਈ ਹੈ।