ਬਜ਼ੁਰਗ ਜੋੜੇ ਦਾ ਵੱਡਾ ਕਾਰਾ, ਕੈਨੇਡੀਅਨ ਪੋਤੇ ਨੂੰ ਬਣਾਇਆ ਬੰਦੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇਸ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਬਜ਼ੁਰਗ ਜੋੜੇ ਵਲੋਂ ਕੈਨੇਡਾ 'ਚ ਪੱਕੇ ਹੋਏ ਪੋਤੇ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਇਸ ਬੱਚੇ ਦੇ ਮਾਪੇ ਕੈਨੇਡਾ ਰਹਿੰਦੇ ਹਨ। ਬਜ਼ੁਰਗ ਜੋੜੇ ਦਾ ਪੁੱਤ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਤੇ ਉੱਥੇ ਉਸ ਨੇ ਵਿਆਹ ਕਰਵਾ ਲਿਆ। ਇਸ ਬੱਚੇ ਦਾ ਜਨਮ ਉੱਥੇ ਹੋਇਆ ਸੀ ।ਮਾਪੇ 8 ਮਹੀਨੇ ਬੱਚੇ ਨੂੰ ਦਾਦਾ - ਦਾਦੀ ਕੋਲ ਛੱਡ ਕੇ ਮੁੜ ਫੇਰਾ ਨਹੀ ਮਾਰਿਆ। ਕਿਹਾ ਜਾ ਰਿਹਾ ਪਿਛਲੇ ਕਈ ਸਾਲਾਂ ਤੋਂ ਪੁੱਤ ਨਾਲ ਮਾਪਿਆਂ ਨੇ ਫੋਨ 'ਤੇ ਗੱਲ ਤੱਕ ਨਹੀਂ ਕੀਤੀ। ਜਾਣਕਾਰੀ ਅਨੁਸਾਰ ਬੱਚਾ ਦਿਮਾਗੀ ਤੋਰ ਤੇ ਕਮਜ਼ੋਰ ਹੈ ਤੇ ਮਾਪੇ ਇਸ ਕਰਕੇ ਉਸ ਨੂੰ ਦੂਰ ਕਰ ਰਹੇ ਸਨ।

ਬੱਚੇ ਦੀ ਦਾਦੀ ਨੇ ਕਿਹਾ ਕਿ ਇਸ ਦੇ ਮਾਪੇ ਕੁਝ ਸਮਾਂ ਪਹਿਲਾਂ ਕੱਪੜੇ ਤੇ ਹੋਰ ਸਾਮਾਨ ਭੇਜਦੇ ਰਹੇ ਪਰ ਬਾਅਦ ਵਿੱਚ ਗੱਲ ਤੱਕ ਕਰਨੀ ਬੰਦ ਕਰ ਦਿੱਤੀ, ਉੱਥੇ ਹੀ ਹੁਣ ਬਜ਼ੁਰਗ ਜੋੜੇ ਵਲੋਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ।ਉਨ੍ਹਾਂ ਨੂੰ 24 ਘੰਟਿਆਂ ਲਈ ਵੀਜ਼ਾ ਦਿੱਤਾ ਜਾਵੇ । ਬਜ਼ੁਰਗ ਜੋੜਾ ਕੈਨੇਡਾ ਦਾ ਵੀਜ਼ਾ ਇਸ ਲਈ ਮੰਗ ਰਿਹਾ ਕਿਉਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਬੱਚਾ ਰੁਲ ਨਾ ਜਾਵੇ ।ਉਨ੍ਹਾਂ ਨੇ ਕਿਹਾ ਸਾਡੇ ਕੋਲ ਬੱਚਾ 8 ਮਹੀਨਿਆਂ ਦਾ ਆਇਆ ਸੀ। ਬੱਚੇ ਦੇ ਮਾਪੇ ਇਸ ਤੋਂ ਪਹਿਲਾਂ ਇਹ ਵਾਰ ਵੀ ਉਸ ਨੂੰ ਮਿਲਣ ਨਹੀਂ ਆਈ ਹਨ।