26 ਜਨਵਰੀ ਗਣਤੰਤਰ ਦਿਹਾੜੇ ਦੀ ਪਰੇਡ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ

by jaskamal

ਪੱਤਰ ਪ੍ਰੇਰਕ : ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਗਣਤੰਤਰ ਦਿਹਾੜੇ ਦੀ ਪਰੇਡ ਹੁੰਦੀ ਹੈ, ਇਸ ਦੌਰਾਨ ਖਿਡਾਰੀਆਂ ਦੇ ਲਈ ਵਿਸ਼ੇਸ਼ ਤੌਰ 'ਤੇ ਲਗਾਏ ਗਏ ਸਿੰਥੈਟਿਕ ਟਰੈਕ ਦੀ ਕਾਫੀ ਹਾਲਤ ਖਰਾਬ ਹੋ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਟਰੈਕ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਬਦਲਿਆ ਗਿਆ ਹੈ, ਜਿਸ 'ਤੇ ਕਾਫੀ ਖਰਚਾ ਵੀ ਕਰਨਾ ਪਿਆ ਸੀ। ਇਸੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰ ਕੇ ਫੈਸਲਾ ਕੀਤਾ ਹੈ ਕਿ ਟਰੈਕ ਖਰਾਬ ਨਾ ਹੋਵੇ, ਇਸ ਕਰਕੇ ਗਣਤੰਤਰ ਦਿਹਾੜੇ ਦੀ ਪਰੇਡ ਹੁਣ ਗੁਰੂ ਨਾਨਕ ਸਟੇਡੀਅਮ ਦੀ ਥਾਂ 'ਤੇ ਪੀਏਯੂ ਦੇ ਸਟੇਡੀਅਮ ਦੇ ਵਿੱਚ ਹੋਵੇਗੀ, ਜਿਸ ਦਾ ਖਿਡਾਰੀਆਂ ਵੱਲੋਂ ਅਤੇ ਸਟੇਡੀਅਮ 'ਚ ਜ਼ਿਲ੍ਹਾ ਕੋਚ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਫੈਸਲੇ ਦੇ ਨਾਲ ਖਿਡਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਸਲੀ ਖੇਡ ਪ੍ਰੇਮੀ ਉਹੀ ਹੈ ਜੋ ਖਿਡਾਰੀਆਂ ਦੇ ਦਰਦ ਨੂੰ ਸਮਝਦਾ ਹੈ।

https://twitter.com/BhagwantMann/status/1743521709863620883?ref_src=twsrc%5Etfw%7Ctwcamp%5Etweetembed%7Ctwterm%5E1743521709863620883%7Ctwgr%5Edb6c0a442da9de75a4ffe8ad63dcbfb2b80f3601%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fstate%2Fludhiana%2Fgovernment-decision-regarding-republic-day-parade-now-parade-will-be-held-at-pau-stadium%2Fpb20240106212006780780342

ਖਿਡਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਖਿਡਾਰੀਆਂ ਦੇ ਨਾ ਸਿਰਫ ਦਰਦ ਨੂੰ ਸਮਝਿਆ ਸਗੋਂ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ। ਖਿਡਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਭੱਜਣ ਵਾਲੇ ਟਰੈਕ 'ਤੇ ਪਰੇਡ ਆਦਿ ਕਰਵਾਈ ਜਾਂਦੀ ਸੀ, ਇਸ ਨਾਲ ਟਰੈਕ ਦਾ ਕਾਫੀ ਨੁਕਸਾਨ ਹੁੰਦਾ ਸੀ। ਟਰੈਕ 'ਤੇ ਗੱਡੀਆਂ ਵੀ ਚੱਲਦੀਆਂ ਸਨ, ਜਿਸ ਕਰਕੇ ਟਰੈਕ ਖਰਾਬ ਹੋ ਜਾਂਦਾ ਸੀ। ਖਿਡਾਰੀ ਨੂੰ ਇਸ ਟਰੈਕ 'ਤੇ ਭੱਜਣ ਦੇ ਵਿੱਚ ਅਤੇ ਪ੍ਰੈਕਟਿਸ ਕਰਨ ਦੇ ਵਿੱਚ ਕਾਫੀ ਸਮੱਸਿਆਵਾਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਬਾਅਦ ਮੁੜ ਤੋਂ ਇਹ ਟਰੈਕ ਦੁਬਾਰਾ ਬਣਾਇਆ ਗਿਆ ਹੈ।