ਸੋਨੇ ਦੀ ਕੀਮਤ ‘ਚ ਵੱਡੀ ਗਿਰਾਵਟ, ਜਾਣੋ ਕੀ ਹੈ ਭਾਅ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਆਈਬੀਜੇਏ ਦੀ ਵੈੱਬਸਾਈਟ ਮੁਤਾਬਕ ਬੀਤੀ ਸ਼ਾਮ ਦੇ ਮੁਕਾਬਲੇ ਅੱਜ ਦੇ ਕਾਰੋਬਾਰ 'ਚ ਸੋਨਾ 1672 ਰੁਪਏ ਸਸਤਾ ਹੋ ਗਿਆ ਹੈ। ਚਾਂਦੀ ਵੀ ਬੀਤੀ ਸ਼ਾਮ ਦੇ ਮੁਕਾਬਲੇ ਅੱਜ 2984 ਰੁਪਏ ਸਸਤੀ ਹੋ ਗਈ। ਸੋਨੇ ਦੀ ਕੀਮਤ 50868 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ ਦੀ ਕੀਮਤ ਅੱਜ 65165 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

ਸੋਨੇ ਦੀ ਕੀਮਤ 1,656 ਰੁਪਏ ਵਧ ਕੇ 51,627 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵੀ ਪਿਛਲੇ ਸੈਸ਼ਨ ਦੇ 63,917 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 2,350 ਰੁਪਏ ਚੜ੍ਹ ਕੇ 66,267 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਡਾਲਰ ਦੇ ਮੁਕਾਬਲੇ ਰੁਪਿਆ 109 ਪੈਸੇ ਟੁੱਟ ਕੇ 75.70 ਦੇ ਪੱਧਰ 'ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰਾਂ 'ਚ ਕੱਲ੍ਹ ਸੋਨਾ 1,942 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜਦਕਿ ਚਾਂਦੀ ਵੀ 25.07 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।