ਕੈਨੇਡਾ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰੀ ਵੱਡੀ ਘਟਨਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ ਤੋਂ ਘਰ ਆ ਰਹੇ ਪਰਿਵਾਰ ਦੇ 5 ਵਿਅਕਤੀਆਂ ਨੂੰ ਲੁੱਟ ਲਿਆ ਗਿਆ। ਦੱਸਿਆ ਜਾ ਰਿਹਾ ਉਕਤ ਵਿਅਕਤੀ ਜਦੋ ਗੱਡੀ ਵਿੱਚ ਰਾਸ਼ਟਰੀ ਮਾਰਗ ਤੋਂ ਪਿੰਡ ਬਿਲਾਸਪੁਰ ਵਿਖੇ ਪਹੁੰਚੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਸੋਨਾ ,ਨਗਦੀ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ। ਟੈਕਸੀ ਡਰਾਈਵਰ ਨੇ ਕਿਹਾ ਉਹ ਮੋਗਾ ਦੇ ਪਿੰਡ ਬੱਧਨੀ ਕਲਾਂ ਦੇ 1 ਪਰਿਵਾਰ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਘਰ ਜਾ ਰਿਹਾ ਸੀ , ਜਦੋ ਉਹ ਪਿੰਡ ਦੇ ਪਹੁੰਚੇ ਤਾਂ ਲੁਟੇਰਿਆਂ ਨੇ ਗੱਡੀ 'ਤੇ ਪੱਥਰ ਮਾਰ ਕੇ ਗੱਡੀ ਘੇਰ ਲਈ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੇਖਦੇ ਹੀ ਦੇਖਦੇ ਲੁਟੇਰੇ ਸਾਰਾ ਸਾਮਾਨ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।