ਪ੍ਰੇਮੀ ਵਲੋਂ ਪ੍ਰੇਮਿਕਾ ਦੇ ਕੀਤੇ ਕਤਲ ਨੂੰ ਲੈ ਹੋਇਆ ਵੱਡਾ ਖ਼ੁਲਾਸਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸੰਤੋਖਪੂਰਾ 'ਚ ਬੀਤੀ ਦਿਨੀਂ ਇੱਕ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਸੁਮਨ ਨਾਲ ਲਿਵ -ਇਨ ਰਿਲੇਸ਼ਨ 'ਚ ਰਹਿ ਰਹੇ ਵਿਨੋਦ ਦਾ ਕਈ ਮਹਿਲਾ ਨਾਲ ਚੱਕਰ ਹੋਣ ਤੇ ਤਲਾਕ ਨਾ ਲਏ ਹੋਣ ਦੀ ਗੱਲ ਦਾ ਪਤਾ ਚਲਦੇ ਹੀ ਲੜਾਈ ਸ਼ੁਰੂ ਹੋ ਗਿਆ ਸੀ । ਇਸ ਕਾਰਨ ਸੁਮਨ ਨੇ ਵਿਨੋਦ ਨਾਲ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਸ ਨੇ ਆਪਣਾ ਨਵਾਂ ਕਮਰਾ ਵੀ ਦੇਖ ਲਿਆ ਸੀ । ਜਿਸ 'ਚ ਉਸ ਨੇ ਜਲਦ ਹੀ ਸ਼ਿਫਟ ਹੋ ਜਾਣਾ ਸੀ।

ਆਪਣੀ ਬਦਨਾਮੀ ਦੇ ਕਾਰਨ ਵਿਨੋਦ ਨੇ ਪਹਿਲਾਂ ਸੁਮਨ ਦੀਆਂ ਮਿੰਨਤਾਂ ਕਰਕੇ ਉਸ ਨੂੰ ਰੋਕਿਆ ,ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ 1 ਮਹੀਨੇ ਤੋਂ ਸੁਮਨ ਦੇ ਕਤਲ ਦੀ ਪਲਾਨਿੰਗ ਕਰ ਰਿਹਾ ਸੀ। ਜਾਂਚ 'ਚ ਪਤਾ ਲੱਗਾ ਕਿ ਸੁਮਨ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਦੋਸ਼ੀ ਹਾਲੇ ਫਰਾਰ ਦੱਸਿਆ ਜਾ ਰਿਹਾ । ਜਿਸ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ। ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲਾਸ਼ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਟੀਮਾਂ ਨੇ ਕਈ CCTV ਕੈਮਰੇ ਖੰਗਾਲੇ ਪਰ ਵਿਨੋਦ ਬਾਰੇ ਕੋਈ ਜਾਣਕਾਰੀ ਨਹੀ ਮਿਲੀ। ਫਿਲਹਾਲ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ।