ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਵੱਡਾ ਖ਼ੁਲਾਸਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੱਡਾ ਖੁਲਾਸਾ ਕੀਤਾ ਹੈ। ਸਵਾਤੀ ਨੇ ਕਿਹਾ ਉਸ ਦੇ ਪਿਤਾ ਬਚਪਨ 'ਚ ਉਸ ਦਾ ਜਿਨਸੀ ਸੋਸ਼ਣ ਕਰਦੇ ਸੀ। ਜਿਸ ਕਾਰਨ ਉਹ ਹਮੇਸ਼ਾ ਡਰ ਦੇ ਮਾਹੌਲ 'ਚ ਰਹਿੰਦੀ ਸੀ। ਉਸ ਦੇ ਪਿਤਾ ਉਸ ਨਾਲ ਹਰ ਰੋਜ਼ ਕੁੱਟਮਾਰ ਕਰਦੇ ਸੀ। ਸਵਾਤੀ ਮਾਲੀਵਾਲ ਨੇ ਕਿਹਾ ਡਰ ਕਾਰਨ ਮੈ ਕਈ ਰਾਤਾਂ ਬਿਸਤਰੇ ਦੇ ਹੇਠਾਂ ਲੁੱਕ ਕੇ ਗੁਜ਼ਾਰੀਆਂ ਹਨ।

ਸਵਾਤੀ ਨੇ ਕਿਹਾ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਪਿਤਾ ਮੇਰੇ ਨਾਲ ਕੁੱਟਮਾਰ ਤੇ ਜਿਨਸੀ ਸੋਸ਼ਣ ਕਰਦੇ ਸੀ….ਮੈ ਉਹ ਕਦੇ ਨਹੀ ਭੁੱਲ ਸਕਦੀ ਕਿ ਮੇਰੇ ਪਿਤਾ ਇੰਨੇ ਗੁੱਸੇ 'ਚ ਹੁੰਦੇ ਸੀ ਕਿ ਉਹ ਮੇਰੇ ਵਾਲ ਫੜ…. ਮੈਨੂੰ ਕੰਧ ਵਿੱਚ ਮਾਰਦੇ ਸਨ। ਮੇਰੇ ਮਾਸੀ, ਨਾਨੀ ਮਾਂ ਜੇਕਰ ਮੇਰੀ ਜਿੰਦਗੀ ਵਿੱਚ ਨਾ ਹੁੰਦੇ ਤਾਂ ਮੈਨੂੰ ਨਹੀ ਲੱਗਦਾ ਕਿ ਮੈ ਬਚਪਨ ਦੇ ਸਦਮੇ 'ਚ ਬਾਹਰ ਆ ਸਕਦੀ ਸੀ। ਜ਼ਿਕਰਯੋਗ ਹੈ ਕਿ ਸਵਾਤੀ ਮਾਲੀਵਾਲ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹੈ । 2021 ਵਿੱਚ ਸਵਾਤੀ ਨੂੰ ਤੀਜੀ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਜਿੰਮੇਵਾਰੀ ਦਿੱਤੀ ਗਈ ਸੀ ।