ਮੱਧ ਪ੍ਰਦੇਸ਼ ’ਚ ਬਣਿਆ ਦੇਸ਼ ਦਾ ਸਭ ਤੋਂ ਵੱਡਾ ਬੰਬ, ਜਾਣੋ ਕੀ ਹੈ ਖਾਸ

by jaskamal

ਨਿਊਜ਼ ਡੈਸਕ : ਮੱਧ ਪ੍ਰਦੇਸ਼ ’ਚ ਜਬਲਪੁਰ ਦੀ ਖਮਰੀਆ ਆਰਡੀਨੈਂਸ ਫੈਕਟਰੀ ਨੇ 500 ਕਿੱਲੋ ਦੇ ਸ਼ਕਤੀਸ਼ਾਲੀ ਬੰਬ ਬਣਾਏ ਹਨ। ਇਹ ਬੰਬ ਇੰਨੇ ਵਿਨਾਸ਼ਕਾਰੀ ਹਨ ਕਿ ਆਸਮਾਨ ਤੋਂ ਡਿੱਗਣ ਤੋਂ ਬਾਅਦ ਵੱਡੇ ਤੋਂ ਵੱਡੇ ਬੰਕਰ ਨੂੰ ਤਬਾਹ ਕਰ ਸਕਦੇ ਹਨ। ਅਜਿਹਾ ਇਕ ਬੰਬ ਕਿਸੇ ਵੀ ਏਅਰਪੋਰਟ ਜਾਂ ਬੰਕਰ ਨੂੰ ਇਕ ਪਲ ’ਚ ਉੱਡਾ ਸਕਦਾ ਹੈ। 

ਇਹ ਇਸ ਮਾਇਨੇ ’ਚ ਵੀ ਖਾਸ ਹੈ ਕਿ ਇਸ ਬੰਬ ਦਾ ਪੂਰਾ ਡਿਜ਼ਾਈਨ ਅਤੇ ਨਿਰਮਾਣ ਫੈਕਟਰੀ ’ਚ ਹੀ ਹੋਇਆ ਹੈ। ਇਸ ਬੰਬ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ ਵਧੇਗੀ। ਸੂਤਰਾਂ ਮੁਤਾਬਕ, ਇਹ ਭਾਰਤ ਦਾ ਸਭ ਤੋਂ ਵੱਡਾ ਬੰਬ ਹੈ। ਇਸ ਦੀ ਲੰਬਾਈ 1.9 ਮੀਟਰ ਅਤੇ ਭਾਰ 500 ਕਿੱਲੋ ਹੈ। ਇਸ ਨੂੰ ਜੈਗੁਆਰ ਅਤੇ ਸੁਖੋਈ-30ਐੱਮ. ਕੇ. ਆਈ. ਤੋਂ ਸੁੱਟਿਆ ਜਾ ਸਕਦਾ ਹੈ। ਇਸ ਬੰਬ ਦਾ ਨਿਰਮਾਣ ਜਬਲਪੁਰ ਦੀ ਹਥਿਆਰ ਨਿਰਮਾਣ ਫੈਕਟਰੀ ਦੇ ਐੱਫ-6 ਸੈਕਸ਼ਨ ’ਚ ਕੀਤਾ ਗਿਆ ਹੈ।