25 ਲੱਖ ਪਰਿਵਾਰਾਂ ਦਾ ਬਿੱਲ ਆਇਆ ਜ਼ੀਰੋ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਬਨਿਟ ਮੰਤਰੀ ਹਰਭਜਨ ਸਿੰਘ ਜੋ ਕਿ ਬਿਜਲੀ ਵਿਭਾਗ ਦਾ ਸਾਰਾ ਕੰਮ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾ ਰਸਰਕਾਰ ਵਲੋਂ 300 ਯੂਨਿਟ ਪ੍ਰਤੀ ਮਹੀਨਾ ਕਰਨ ਲਈ ਕਿਹਾ ਗਿਆ ਸੀ ਹੁਣ ਤੱਕ 25 ਲੱਖ ਪਰਿਵਾਰਾਂ ਦਾ ਬਿੱਲ ਹੁਣ ਤੱਕ ਜ਼ੀਰੋ ਆਇਆ ਹੈ। ਹਰਭਜਨ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਸਰਕਾਰ ਨੇ ਸ਼ੁਰੂਆਤੀ ਦੌਰ ਵਿੱਚ ਹੀ ਆਪਣਾ ਵਾਅਦਾ ਪੂਰਾ ਕੀਤਾ ਹੈ। ਇਸ ਬਿਜਲੀ ਮੁਆਫੀ 'ਚ ਜਾਤ ਦਾ ਨੂੰ ਲੈ ਕੇ ਕੋਈ ਵਿਤਕਰਾ ਨਹੀ ਕੀਤਾ ਗਿਆ ਹੈ।

ਹਰੇਕ ਘਰ 600 ਯੂਨਿਟ ਤੱਕ ਬਿਜਲੀ ਖਪਤ ਕਰੇਗਾ, ਜਿਸ ਦਾ ਬਿੱਲ ਵੱਧ ਆਵੇਗਾ। ਉਨ੍ਹਾਂ ਨੇ ਕਿਹਾ ਕਿ CM ਭਗਵੰਤ ਮਾਨ ਵਲੋਂ ਕੀਤੇ 300 ਯੂਨਿਟ ਬਿਜਲੀ ਮੁਆਫੀ ਨਾਲ ਬਿੱਲ ਸਰਕਲ 2 ਮਹੀਨਿਆਂ ਦਾ ਹੋਣ ਕਰਨ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੀ। 2 ਮਹੀਨਿਆਂ ਵਿੱਚ ਸਖਤ ਗਰਮੀ ਕਾਰਨ ਖਪਤ ਆਮ ਮਹੀਨਿਆਂ ਨਾਲੋਂ ਵੱਧ ਹੋਈ ਹੈ ਜਦੋ ਗਰਮੀ ਘੱਟ ਗਈ ਤਾਂ ਖਪਤਕਾਰਾ ਨੂੰ ਬਿਜਲੀ ਦਾ ਮੁਆਫ ਦਾ ਲਾਭ ਮਿਲੇਗਾ ।