ਇੰਗਲੈਂਡ ‘ਚ ਟਰੱਕ ਦੇ ਕਨਟੇਨਰ ਵਿੱਚ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ

by mediateam

ਲੰਡਨ ਡੈਸਕ (Vikram Sehajpal) : ਇੰਗਲੈਂਡ ਦੇ ਐਸੈਕਸ ਕਾਊਂਟੀ ‘ਚ ਇੱਕ ਟਰੱਕ ‘ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਮਿਲੀ ਹੈ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ ਕਤਲ ਦੇ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਟਰੱਕ ਬੁਲਗਾਰੀਆ ਤੋਂ ਆਇਆ ਸੀ ਅਤੇ ਇਸ ਨੇ ਸ਼ਨੀਵਾਰ ਨੂੰ ਵੇਲਜ਼ ਦੇ ਹੋਲੀਹੇਡ ਤੋਂ ਬ੍ਰਿਟੇਨ ‘ਚ ਪ੍ਰਵੇਸ਼ ਕੀਤਾ ਸੀ। ਇੰਗਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ‘ਚ 38 ਨੌਜਵਾਨ ਅਤੇ ਇੱਕ ਨਾਬਾਲਗ ਸ਼ਾਮਲ ਹੈ।

ਪੁਲਿਸ ਨੇ ਦੱਸਿਆ ਕਿ ਇੱਕ ਉਨ੍ਹਾਂ ਨੂੰ ਇੱਕ ਐਂਬੂਲੈਂਸ ਸਰਵਿਸ ਤੋਂ ਕਾਲ ਆਈ ਸੀ ਕਿ ਇੱਕ ਪਾਰਕ ਕੋਲ ਖੜ੍ਹੇ ਟਰੱਕ ‘ਚ ਕਈ ਲਾਸ਼ਾਂ ਪਈਆਂ ਹਨ। ਮ੍ਰਿਤਕਾਂ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਮੁੱਖ ਸੁਪਰਡੈਂਟ ਐਂਡਰਿਊ ਮਰੀਨਰ ਨੇ ਕਿਹਾ ਕਿ ਇਹ ਇਕ ਦੁਖਦਾਈ ਘਟਨਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਜਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ।

More News

NRI Post
..
NRI Post
..
NRI Post
..