ਆਸਾਰਾਮ ਆਸ਼ਰਮ ‘ਚ ਖੜ੍ਹੀ ਕਾਰ ’ਚੋਂ ਮਿਲੀ ਲੜਕੀ ਦੀ ਲਾਸ਼

by jaskamal

ਨਿਊਜ਼ ਡੈਸਕ : ਜ਼ਿਲ੍ਹੇ ਦੇ ਥਾਣਾ ਕੋਤਵਾਲੀ ਨਗਰ ਖੇਤਰ ਅਧੀਨ ਪੈਂਦੇ ਬਹਰਾਈਚ ਰੋਡ ਸਥਿਤ ਆਸਾਰਮ ਆਸ਼ਰਮ ਕੰਪਲੈਕਸ ’ਚ ਖੜ੍ਹੀ ਇਕ ਕਾਰ ’ਚੋਂ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਆਸ਼ਰਮ ਦੇ ਕਾਮਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਘਟਨਾ ਨਗਰ ਕੋਤਵਾਲੀ ਖੇਤਰ ਦੇ ਬਿਮੌਰ ਪਿੰਡ ’ਚ ਸਥਿਤ ਆਸਾਰਾਮ ਆਸ਼ਰਮ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਆਪਣੇ ਘਰੋਂ 4 ਦਿਨ ਪਹਿਲਾਂ ਗਾਇਬ ਹੋ ਗਈ ਸੀ। ਉੱਥੇ ਹੀ ਪੁਲਸ ਨੇ ਦੱਸਿਆ ਕਿ ਕਾਰ ਦੇ ਅੰਦਰੋਂ ਬਦਬੂ ਆਉਣ ’ਤੇ ਆਸ਼ਰਮ ਦੇ ਚੌਂਕੀਦਾਰ ਨੇ ਜਦੋਂ ਉਸ ਕਾਰ ਨੂੰ ਖੋਲ੍ਹਕੇ ਵੇਖਿਆ ਤਾਂ ਉਸ ਅੰਦਰ ਲਾਸ਼ ਮਿਲੀ, ਜਿਸਤੋਂ ਬਾਅਦ ਉਸਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਅਤੇ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।

More News

NRI Post
..
NRI Post
..
NRI Post
..