ਕੋਠੀ ‘ਚ ਕੰਮ ਕਰਨ ਵਾਲੀ ਨਾਬਾਲਗ ਕੁੜੀ ਦੀ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਕੋਠੀ 'ਚ ਕੰਮ ਕਰਨ ਵਾਲੀ 14 ਸਾਲਾ ਕੁੜੀ ਦੀ ਫਾਹੇ ਨਾਲ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ । ਪਰਿਵਾਰਿਕ ਮੈਬਰਾਂ ਦਾ ਦੋਸ਼ ਹੈ ਕਿ ਮਾਲਕ ਏ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ ਕੀਤੀ ਹੈ । ਉਸ ਦੀ ਮੌਤ ਨੂੰ ਖੁਦਕੁਸ਼ੀ ਦਾ ਰੂਪ ਦੇ ਦਿੱਤਾ ਹੈ । ਮ੍ਰਿਤਕ ਦੀ ਪਛਾਣ ਕਾਜਲ ਦੇ ਰੂਪ ਵਿੱਚ ਹੋਈ ਹੈ । ਪੀੜਤ ਪਰਿਵਾਰ ਨੇ ਹੋਰ ਲੋਕਾਂ ਨੇ ਵੀ ਕੋਠੀ ਦੇ ਬਾਹਰ ਹੰਗਾਮਾ ਕਰ ਦਿੱਤਾ ਸੀ । ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ।

ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਮਾਲਕ ਪਹਿਲਾਂ ਹੀ ਉਸ ਨੂੰ ਬੋਲਦਾ ਸੀ ਕਿ ਉਸ ਦੀ ਪਤਨੀ ਬਿਮਾਰ ਹੈ ਉਹ ਆਪਣੀ ਧੀ ਨੂੰ ਕੰਮ ਕਰਨ ਲਈ ਰਾਤ ਨੂੰ ਕੋਠੀ ਭੇਜ ਦੀਆ ਕਰੇ । ਦੱਸ ਦਈਏ ਕਿ ਉਸ ਦੀ ਧੀ ਨੇ ਪਹਿਲਾ ਆਪਣੀ ਮਾਂ ਨੂੰ ਕਿਹਾ ਸੀ ਕਿ ਮਲਿਕ ਉਸ ਨਾਲ ਛੇੜਛਾੜ ਕਰਦਾ ਹੈ । ਜਿਸ ਕਰਕੇ ਉਸ ਦੀ ਮਾਂ ਨੇ ਕੰਮ ਕਰਨ ਤੋਂ ਮਨਾਂ ਵੀ ਕਰ ਦਿੱਤਾ ਸੀ । ਉਸ ਦੀ ਮਾਂ ਨੇ ਕਿਹਾ ਕਿ ਮਾਲਕ ਨੇ ਉਸ ਨੂੰ ਕਿਹਾ ਕਿ ਉਸ ਦੀ ਪਤਨੀ ਜਦੋ ਤੱਕ ਠੀਕ ਨਹੀਂ ਹੁੰਦੀ ਉਹ ਆਪਣੀ ਧੀ ਨੂੰ ਭੇਜ ਦੇਵੇ ।

ਜਦੋ ਇਸ ਦੀ ਧੀ ਰਾਤ ਨੂੰ ਕੰਮ ਕਰਨ ਗਈ ਤਾਂ ਕੁਝ ਸਮੇ ਬਾਅਦ ਮਾਲਕ ਦਾ ਫੋਨ ਆਇਆ ਕਿ ਉਸ ਨੇ ਫਾਹਾ ਲਗਾ ਲਿਆ ਹੈ । ਮ੍ਰਿਤਕ ਕਾਜਲ ਦੀ ਮਾਂ ਨੇ ਕਿਹਾ ਜਦੋ ਉਸ ਗਏ ਤਾ ਦੇਖਿਆ ਉਸ ਦੇ ਮੂੰਹ ਵਿੱਚ ਰੁਮਾਲ ਪਿਆ ਹੋਇਆ ਸੀ । ਉਨਾਂ ਨੇ ਕਿਹਾ ਉਸ ਦੀ ਧੀ ਨੇ ਖੁਸਕੁਸ਼ੀ ਨਹੀਂ ਕੀਤੀ ਹੈ । ਸਗੋਂ ਉਸ ਦਾ ਕਤਲ ਕੀਤਾ ਗਿਆ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ । ਮਾਮਲੇ ਦੀ ਪੂਰੀ ਤਰਾਂ ਜਾਂਚ ਕੀਤੀ ਜਾ ਰਹੀ ਹੈ ।