ਸੜਕ ਕਿਨਾਰੇ ਪਈ ਮਿਲੀ ਵਿਅਕਤੀ ਦੀ ਲਾਸ਼, ਜਾਣੋ ਪੂਰੀ ਖ਼ਬਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੇ ਕੱਚਾ ਜ਼ੀਰਾ ਰੋਡ 'ਤੇ ਸੜਕ ਕਿਨਾਰੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਮੰਡੀ ਬੋਰਡ ਵਿੱਚ ਚਪੜਾਸੀ ਦਾ ਕੰਮ ਕਰਦਾ ਸੀ। ਉਹ ਆਪਣੇ ਕੰਮ ਤੋਂ ਘਰ ਨਹੀਂ ਪਰਤਿਆ ,ਜਿਸ ਤੋਂ ਬਾਅਦ ਰਾਤ ਨੂੰ ਪਰਿਵਾਰਿਕ ਮੈਬਰਾਂ ਵਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਸ ਦੀ ਲਾਸ਼ ਸੜਕ ਦੇ ਕਿਨਾਰੇ ਪਈ ਮਿਲੀ। ਪਰਿਵਾਰਿਕ ਮੈਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਜਦਕਿ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।