ਬਾਥਰੂਮ ‘ਚੋ ਸ਼ੱਕੀ ਹਾਲਾਤ ‘ਚ ਮਿਲੀ ਨੌਜਵਾਨ ਦੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੰਡੀਗੜ੍ਹ ਰੋਡ ਕੋਲ ਪੈਂਦੇ ਇੱਕ ਇਲਾਕੇ ਦੇ ਘਰ ਦੇ ਬਾਥਰੂਮ 'ਚੋ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਨੌਜਵਾਨ ਦਾ ਧੜ ਜ਼ਮੀਨ 'ਤੇ ਸੀ , ਜਦਕਿ ਉਸ ਦੀ ਧੋਣ ਬਾਲਟੀ ਦੇ ਅੰਦਰ ਡੁੱਬੀ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਪੁਲਿਸ ਅਨੁਸਾਰ ਨੌਜਵਾਨ ਅਮਨਦੀਪ ਸਵੇਰੇ ਨਹਾਉਣ ਲਈ ਬਾਥਰੂਮ 'ਚ ਗਿਆ ,ਜਦੋ ਉਹ ਕਾਫੀ ਸਮੇ ਤੱਕ ਬਾਹਰ ਨਹੀਂ ਆਇਆ ਤਾਂ ਪਰਿਵਾਰਿਕ ਮੈਬਰਾਂ ਨੇ ਦਰਵਾਜ਼ਾ ਖੜਕਾਇਆ ਪਰ ਅਮਨਦੀਪ ਨੇ ਦਰਵਾਜ਼ਾ ਨਹੀਂ ਖੋਲ੍ਹਿਆ । ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਅਮਨਦੀਪ ਦਾ ਧੜ ਜ਼ਮੀਨ 'ਤੇ ਸੀ ,ਜਦਕਿ ਉਸਦੀ ਗਰਦਨ ਬਾਲਟੀ 'ਚ ਡੁੱਬੀ ਹੋਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।