2 ਭੈਣਾਂ ਦੇ ਇਕਲੋਤੇ ਭਰਾ ਦੀ ਦੁਕਾਨ ਅੰਦਰੋਂ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮੁਕੇਰੀਆਂ ਦੇ ਪਿੰਡ ਗੁੱਜਰ ਕੱਤਰਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ 23 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਜਨਕ ਰਾਜ ਨੇ ਦੱਸਿਆ ਕਿ ਉਸ ਦਾ ਮੁੰਡਾ ਅਸ਼ੀਸ਼ 2 ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਕਰੀਬ 2 ਸਾਲ ਤੋਂ ਗੁੱਜਰ ਕੱਤਰਾਲਾ ਦੇ ਇੱਕ ਸੈਲੂਨ 'ਚ ਕੰਮ ਕਰ ਰਿਹਾ ਸੀ । ਬੀਤੀ ਦਿਨੀਂ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਆਪਣੀ ਦੁਕਾਨ 'ਤੇ ਗਿਆ ਸੀ । ਦੇਰ ਰਾਤ ਜਦੋ ਉਹ ਘਰ ਵਾਪਸ ਨਹੀ ਆਇਆ ਤਾਂ ਅਸੀਂ ਉਸ ਦੀ ਦੁਕਾਨ 'ਤੇ ਜਾ ਦੇਖਿਆ ਤਾਂ ਮੇਰੇ ਪੁੱਤ ਦੀ ਲਾਸ਼ ਦੁਕਾਨ ਅੰਦਰ ਖੂਨ ਨਾਲ ਲਖਪੱਖ ਸੀ ਤਾਂ ਅਸੀਂ ਸੋਚਿਆ ਕਿ ਨਾਸਿਰ ਫੁੱਟ ਗਈ ਹੋਵੇਗੀ ਤੇ ਸਾਹ ਚੱਲ ਰਿਹਾ ਸੀ । ਜਿਸ ਤੋਂ ਬ ਬਾਅਦ ਅਸੀਂ ਉਸ ਨੂੰ ਕਾਰ ਵਿੱਚ ਬਿਠਾ ਕੇ ਹਸਪਤਾਲ ਲਿਆਂਦਾ ,ਉੱਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।