4 ਭੈਣਾਂ ਦੇ ਇਕਲੋਤੇ ਭਰਾ ਦੀ ਨਹਿਰ ‘ਚੋ ਮਿਲੀ ਲਾਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਰੋ ਇਕ ਦੁੱਖਦਾਈ ਮਾਮਲਾ ਸਾਹਮਣੇ ਆਈ ਹੈ ਜਿਥੇ 4 ਭੈਣਾਂ ਦੇ ਇਕਲੋਤੇ ਭਰਾ ਦੀ ਨਹਿਰ ਚੋ ਸ਼ੱਕੀ ਹਾਲਤ 'ਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੁਨੀਸ਼ ਕੁਮਾਰ ਦੀ ਸ਼ੱਕੀ ਹਾਲਤ ਵਿੱਚ ਸਰਹਿੰਦ ਨਹਿਰ ਤੋਂ ਲਾਸ਼ ਮਿਲਣ ਨਾਲ ਪਰਿਵਾਰ ਵਿੱਚ ਦੁੱਖ ਦੀ ਲਹਿਰ ਛਾ ਗਈ ਹੈ। ਮ੍ਰਿਤਕ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਉਸਦਾ ਲੜਕਾ ਘਰੋਂ ਡਿਊਟੀ ਤੇ ਜਾਣ ਲਈ ਕਹਿ ਕੇ ਚਲਾ ਗਿਆ ਸੀ। ਰਾਤ ਤੱਕ ਉਹ ਘਰ ਵਾਪਸ ਨਹੀਂ ਆਇਆ ਤੇ ਜਦੋ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਇਸ ਦੌਰਾਨ ਅਸੀਂ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸੀ।

ਪਿੰਡ ਨੇ ਇਕ ਵਿਅਕਤੀ ਨੇ ਕਿਹਾ ਕਿ ਮੁਨੀਸ਼ ਕੁਮਾਰ ਦਾ ਮੋਟਰਸਾਈਕਲ ਸਰਹਿੰਦ ਨਹਿਰ ਦੇ ਨੇੜੇ ਦੇਖਿਆ ਗਿਆ ਹੈ ਜਦੋ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਨਹਿਰ ਦੀ ਤਲਾਸ਼ੀ ਲਈ ਤਾਂ ਉਸ ਦੀ ਲਾਸ਼ ਨਹਿਰ ਵਿੱਚੋ ਬਰਾਮਦ ਕੀਤੀ ਗਈ। ਉਸ ਦੇ ਮਾਪਿਆਂ ਨੇ ਕਿਹਾ ਕਿ ਮੁਨੀਸ਼ ਕੁਮਾਰ ਦੇ ਸਰੀਰ 'ਕਈ ਸੱਟਾਂ ਲੱਗਿਆ ਹੋਇਆ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਸ ਦਾ ਕਤਲ ਕੀਤਾ ਗਿਆ ਹੈ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਉਹ 4 ਭੈਣ ਦਾ ਇਕੱਲਾ ਭਰਾ ਸੀ, ਜੋ ਕਿ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੁੱਛਣ ਕਰਦਾ ਸੀ। ਮ੍ਰਿਤਕ ਮੁਨੀਸ਼ ਕੁਮਾਰ ਦੇ ਪਰਿਵਾਰ ਨੇ ਕੁਝ ਵਿਅਕਤੀਆਂ ਦੇ ਨਾਂ ਦਿੱਤੇ ਹਨ। ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।