ਸਕੂਲ ਦੀ ਗਰਾਉਂਡ ‘ਚੋ ਮਿਲੀ ਨੌਜਵਾਨ ਦੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ- ਉੜਮੁੜ ਦੇ ਪਿੰਡ ਕੰਧਾਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਸਰਕਾਰੀ ਹਾਈ ਸਕੂਲ ਦੀ ਗਰਾਉਂਡ 'ਚੋ ਲਾਸ਼ ਬਰਾਮਦ ਹੋਈ ਹੈ। ਸਕੂਲ ਦੀ ਗਰਾਉਂਡ 'ਚੋ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ । ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਦੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਭਤੀਜਾ ਜੋਬਨ ਆਪਣੀ ਮਾਂ ਸੋਨਿਕਾ ਨਾਲ ਪਿੰਡ ਵਿੱਚ ਰਹਿੰਦਾ ਹੈ । ਕੁਝ ਦਿਨ ਤੋਂ ਸੋਨਿਕਾ ਆਪਣੇ ਪੇਕੇ ਘਰ ਰਾਜਸਥਾਨ ਗਈ ਹੋਈ । ਜਿਸ ਕਰਕੇ ਜੋਬਨ ਘਰ ਇੱਕਲਾ ਸੀ, ਬੀਤੀ ਦਿਨੀਂ ਉਹ ਘਰੋਂ ਚਲਾ ਗਿਆ । ਸ਼ਾਮ ਨੂੰ ਉਸ ਦੀ ਲਾਸ਼ ਸਰਕਾਰੀ ਹਾਈ ਸਕੂਲ ਦੀ ਗਰਾਉਂਡ 'ਚ ਮਿਲੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।