4 ਸਾਲਾ ਬੱਚੀ ਨੂੰ ਅਗਵਾ ਕਰ ਮੁੰਡੇ ਨੇ ਕੀਤਾ ਸ਼ਰਮਨਾਕ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਨਾਕ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿਥੇ ਇੱਕ ਸਾਈਕਲ ਸਵਾਰ ਅਣਪਛਾਤੇ ਮੁੰਡੇ ਨੇ 4 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਹੈ। ਇਸ ਘਟਨਾ ਤੋਂ ਬਾਅਦ ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੋ ਗਏ ਹਨ। ਕੁੜੀ ਨੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਕੁੜੀ ਗਲੀ 'ਚ ਬੱਚਿਆਂ ਨਾਲ ਖੇਡ ਰਹੀ ਸੀ ।ਕੁਝ ਸਮੇ ਬਾਅਦ ਕੁੜੀ ਗਲੀ ਵਿੱਚ ਲਾਪਤਾ ਹੋ ਗਈ। ਕੁੜੀ ਦੀ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ ।ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਪੁਲਿਸ ਥਾਣੇ ਮਾਮਲੇ ਦੀ ਸ਼ਿਕਾਇਤ ਦਰਜ਼ ਕਰਵਾਈ।

ਪੁਲਿਸ ਨੂੰ ਕੁਝ ਸਮੇ ਬਾਅਦ ਸੂਚਨਾ ਮਿਲੀ ਕਿ ਲੋਕਾਂ ਨੂੰ ਬੱਚੀ ਜਸਪਾਲ ਬੰਗੜ ਦੇ ਰਸਤੇ 'ਚ ਮਿਲੀ ਹੈ, ਜਦੋ ਕੁੜੀ ਘਰ ਆਈ ਤਾਂ ਦੇਖਿਆ ਉਸ ਦੇ ਕੱਪੜਿਆਂ ਤੇ ਖੂਨ ਦੇ ਨਿਸ਼ਾਨ ਸੀ ।ਬੱਚੀ ਦੇ ਪਰਿਵਾਰਿਕ ਮੈਬਰਾਂ ਨੇ ਇਸ ਬਾਰੇ ਪੁਲਿਸ ਨੂੰ ਦੱਸਿਆ। ਪੁਲਿਸ ਨੇ ਇਲਾਕੇ 'ਚ ਲੱਗੇ CCTV ਕੈਮਰਿਆਂ 'ਚ ਦੇਖਿਆ ਜਾ ਰਿਹਾ ਕਿ ਅਣਪਛਾਤਾ ਦੋਸ਼ੀ ਕੁੜੀ ਨੂੰ ਸਾਈਕਲ ਤੇ ਬਿਠਾ ਕੇ ਲੈ ਜਾ ਰਿਹਾ ਹੈ ।ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।