ਜੈਮਾਲਾ ਤੋਂ ਪਹਿਲਾਂ ਹੀ ਲਾੜੀ ਦੀ ਗਈ ਜਾਨ, ਜਾਣੋ ਕਿਵੇਂ ਵਾਪਰਿਆ ਭਾਣਾ

by jaskamal

ਪੱਤਰ ਪ੍ਰੇਰਕ : ਜਲਾਲਾਬਾਦ ਦੇ ਪਿੰਡ ਸਵਾਹਵਾਲਾ 'ਚ, ਜਿੱਥੇ ਕਿ ਬਹੁਤ ਚਾਵਾਂ ਨਾਲ ਮੁੰਡੇ ਵਾਲੇ ਬਰਾਤ ਲੈ ਕੇ ਆਪਣੇ ਪੁੱਤਰ ਨੂੰ ਵਿਆਹੁਣ ਲਈ ਆਏ ਸਨ। ਕੁੜੀ ਵੱਲੋਂ ਬਹੁਤ ਹੀ ਖੁਸ਼ ਹੋ ਕੇ ਆਪਣਾ ਫੋਟੋ ਸ਼ੂਟ ਕਰਵਾਇਆ ਗਿਆ। ਦੋਵਾਂ ਦੀਆਂ ਗੁਰੂ ਸਾਹਿਬ ਦੀ ਹਾਜ਼ਰੀ 'ਚ ਲਾਵਾਂ ਹੋਈਆਂ, ਜਦੋਂ ਸ਼ਗਨ ਲਈ ਕੁੜੀ ਨੂੰ ਸਟੇਜ 'ਤੇ ਲਿਆਉਂਦਾ ਗਿਆ ਤਾਂ ਕੁੜੀ ਅਚਾਨਕ ਬੇਸੁੱਦ ਹੋ ਗਈ ਅਤੇ ਲਾੜੇ ਦੇ ਹੱਥਾਂ 'ਚ ਉਸ ਦੀ ਜਾਨ ਨਿਕਲ ਗਈ।

ਦਰਅਸਲ ਦੱਸਿਆ ਜਾ ਰਿਹਾ ਹੈ ਕਿ ਲੜਕੀ ਕੁਝ ਘਬਰਾਹਟ ਮਹਿਸੂਸ ਹੋਈ ਤਾਂ ਡਾਕਟਰ ਬੁਲਾਇਆ ਗਿਆ ਅਤਟ ਡਾਕਟਰ ਵੱਲੋਂ ਜਾਂਚ ਕਰ ਦਵਾਈ ਦਿੱਤੀ ਗਈ। ਇਸ ਮਗਰੋਂ ਲਾੜੀ ਦੀ ਸਿਹਤ 'ਚ ਕੁੱਝ ਸੁਧਾਰ ਹੋਇਆ ਤਾਂ ਜੈਮਾਲਾ ਲਈ ਸਟੇਜ 'ਤੇ ਲੈ ਕੇ ਗਏ ਪਰ ਜਿਵੇਂ ਹੀ ਲਾੜੀ ਸੋਫੇ 'ਤੇ ਬੈਠਣ ਲੱਗਦੀ ਹੈ ਤਾਂ ਲਾੜੇ ਦੇ ਹੱਥ 'ਚ ਹੀ ਲਾੜੀ ਦਮ ਤੋੜ ਦਿੰਦੀ ਹੈ। ਲਾੜੀ ਦੀ ਮੌਤ ਮਗਰੋਂ ਲਾੜਾ ਵੀ ਬੇਹੋਸ਼ ਹੋ ਜਾਂਦਾ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਸੁਵਾਹ ਵਾਲਾ ਦੀ 23 ਸਾਲਾਂ ਲੜਕੀ ਨੀਲਮ ਰਾਣੀ ਦਾ ਪਿੰਡ ਵਾਸਲ ਮੋਹਨ ਕੇ ਵਾਸੀ ਗੁਰਪ੍ਰੀਤ ਸਿੰਘ ਨਾਲ ਰੀਤੀ ਰਿਵਾਜਾਂ ਦੇ ਨਾਲ ਹੋ ਰਿਹਾ ਸੀ ਤਾਂ ਪਰਿਵਾਰ ਦੇ ਵੱਲੋਂ ਆਨੰਦ ਕਾਰਜ ਦੀ ਰਸਮ ਕਰਨ ਤੋਂ ਬਾਅਦ ਸਟੇਜ ’ਤੇ ਲਾਲ ਜੋੜੇ ’ਚ ਜੈ ਮਾਲਾ ਲਈ ਸਟੇਜ ’ਤੇ ਚੜੀ ਦੁਲਹਨ ਦੀ ਅਚਾਨਕ ਤਬੀਅਤ ਵਿਗੜ ਗਈ ਤਾਂ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਘਟਨਾਂ ਦੇ ਵਾਪਰਨ ਤੋਂ ਬਾਅਦ ਪੇਕੇ ਅਤੇ ਸਹੁਰੇ ਪਰਿਵਾਰਾਂ ਦੇ ਘਰਾਂ ਦਾ ਮਾਹੌਲ ਗਮਗੀਨ ਬਣਿਆ ਹੋਇਆ ਹੈ। ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਕਿ ਰੱਬ ਨੇ ਕਿ ਭਾਣਾ ਵਰਤਾ ਦਿੱਤਾ।