ਜੇ ਮੇਰੀ ਨਹੀਂ ਤਾਂ ਕਿਸੇ ਦੀ ਨ੍ਹੀਂ ! ਡੋਲੀ ਵਾਲੀ ਕਾਰ ’ਚੋਂ ਲਾੜੀ ਨੂੰ ਬਾਹਰ ਕੱਢ ਕੇ ਮਾਰੀਆਂ ਗੋਲ਼ੀਆਂ

by jaskamal

ਨਿਊਜ਼ ਡੈਸਕ : ਦੇਰ ਰਾਤ ਰੋਹਤਕ-ਭਿਵਾਨੀ ਰੋਡ ’ਤੇ ਪਿੰਡ ਭਾਲੀ ਨੇੜੇ ਨਵੀਂ ਵਿਆਹੀ ਲੜਕੀ ਨੂੰ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ। ਲਾੜੀ ਦੀ ਹਾਲਤ ਗੰਭੀਰ ਹੈ। ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਪਹਿਲਾਂ ਲਾੜੀ ਦੀ ਕਾਰ ਨੂੰ ਓਵਰਟੇਕ ਕਰ ਕੇ ਰੋਕਿਆ, ਫਿਰ ਲਾੜੇ ਨੂੰ ਕਾਰ ’ਚੋਂ ਬਾਹਰ ਕੱਢ ਕੇ ਲਾੜੀ ਨੂੰ ਗੋਲੀਆਂ ਮਾਰੀਆਂ।

ਜ਼ਖ਼ਮੀ ਲਾੜੀ ਨੂੰ ਪੀਜੀਆਈ ਰੋਹਤਕ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਸਾਂਪਲਾ ਵਾਸੀ ਤਨਿਸ਼ਕਾ ਦਾ ਵਿਆਹ ਕੱਲ੍ਹ ਪਿੰਡ ਭਾਲੀ ਦੇ ਨੌਜਵਾਨ ਨਾਲ ਧੂਮ-ਧਾਮ ਨਾਲ ਹੋਇਆ ਸੀ। ਜਾਣਕਾਰੀ ਮੁਤਾਬਕ ਗੋਲ਼ੀ ਚਲਾਉਣ ਦਾ ਦੋਸ਼ ਲੜਕੀ ਦੇ ਕਥਿਤ ਪ੍ਰੇਮੀ ਤੇ ਉਸ ਦੇ ਸਾਥੀਆਂ ’ਤੇ ਲਾਇਆ ਗਿਆ ਹੈ।