ਸ਼ਗਨਾਂ ਦਾ ਚੂੜਾ ਪਾ ਬੈਠੀ ਵਹੁਟੀ ਕਰ ਰਹੀ ਸੀ ਲਾੜੇ ਦੀ ਉਡੀਕ ,ਪਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਸ਼ਗਨਾਂ ਦਾ ਚੂੜਾ ਪਾ ਕੇ ਇੱਕ ਕੁੜੀ ਆਪਣੇ ਪਰਿਵਾਰ ਨਾਲ ਇੱਕ ਪੈਲੇਸ 'ਚ ਬਰਾਤ ਉਡੀਕਦੀ ਰਹੀ ਪਰ ਬਰਾਤ ਨਹੀ ਪਹੁੰਚੀ। ਲਾੜੇ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਵਿਆਹ ਵਾਲੇ ਦਿਨ ਕੁੜੀ ਤੇ ਮੁੰਡੇ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਜਿਸ ਤੋਂ ਬਾਅਦ ਮੁੰਡਾ ਘਰ ਛੱਡ ਕੇ ਚਲਾ ਗਿਆ , ਹੁਣ ਦੋਵੇ ਪਰਿਵਾਰਾਂ ਨੇ ਇੱਕ -ਦੂਜੇ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਹੈ । ਦੱਸਿਆ ਜਾ ਰਿਹਾ ਮਲੋਟ ਦੀ ਕੁੜੀ ਤੇ ਸਾਗਰ ਸਚਦੇਵਾ ਦੀ 6 ਮਹੀਨੇ ਪਹਿਲਾਂ ਮੰਗਣੀ ਹੋਈ ਸੀ ,ਹੁਣ ਦੋਵਾਂ ਦਾ ਵਿਆਹ ਸੀ ,ਜਿੱਥੇ ਬਰਾਤ ਪਹੁੰਚੀ ਨਹੀ ।

ਕੁੜੀ ਨੇ ਦੋਸ਼ ਲਗਾਏ ਹਨ ਕਿ ਮੁੰਡੇ ਦੇ ਪਰਿਵਾਰ ਵਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਹੈ । ਉਹ ਮੰਗ ਨੂੰ ਪੂਰੀ ਨਹੀ ਕਰ ਸਕੇ, ਜਿਸ ਕਾਰਨ ਬਰਾਤ ਨਹੀ ਆਈ । ਉੱਥੇ ਹੀ ਮੁੰਡੇ ਵਾਲਿਆਂ ਨੇ ਦੋਸ਼ ਲਗਾਏ ਕਿ ਸਾਡੇ ਵਲੋਂ ਵਿਆਹ ਦੀ ਪੂਰੀ ਤਿਆਰੀ ਸੀ , ਅਸੀਂ ਅਖੰਡ ਪਾਠ ਦਾ ਭੋਗ ਪਾਇਆ ਸੀ ਤੇ ਕੁੜੀ ਦਾ ਕੋਈ ਵੀ ਪਰਿਵਾਰਿਕ ਮੈਬਰ ਉਥੇ ਨਹੀ ਆਇਆ, ਨਾ ਹੀ ਉਨ੍ਹਾਂ ਨੇ ਸਾਡਾ ਫੋਨ ਚੁੱਕਿਆ । ਵਿਆਹ ਵਾਲੀ ਦਿਨ ਕੁੜੀ ਮੁੰਡੇ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ । ਜਿਸ ਤੋਂ ਬਾਅਦ ਮੁੰਡਾ ਘਰ ਛੱਡ ਕੇ ਚਲਾ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ।