ਪੁਤਿਨ ‘ਤੇ ਪਾਬੰਦੀਆਂ ਲਗਾਏਗੀ ਬਰਤਾਨੀਆ ਸਰਕਾਰ : ਬੋਰਿਸ ਜੌਨਸਨ ਨੇ ਨਾਟੋ ਨੂੰ ਕਿਹਾ…

by jaskamal

ਨਿਊਜ਼ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸ਼ੁੱਕਰਵਾਰ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਕਿ ਯੂਕਰੇਨ 'ਤੇ ਰੂਸ ਵੱਲੋਂ ਹਮਲਾ ਕਰਨ ਲਈ, ਉਨ੍ਹਾਂ ਦੇ ਦੇਸ਼ ਜਲਦ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ 'ਤੇ ਸਿੱਧੀਆਂ ਪਾਬੰਦੀਆਂ ਲਾਵੇਗਾ।

ਨਾਟੋ ਨੇਤਾਵਾਂ ਦੀ ਡਿਜੀਟਲ ਮਾਧਿਅਮ ਨਾਲ ਹੋਈ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਜੌਨਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਸ਼ੀਤ ਯੁੱਧ ਤੋਂ ਬਾਅਦ ਦੀ ਗਲੋਬਲ ਵਿਵਸਥਾ ਨੂੰ ਉਲਟਾਉਣ ਲਈ 'ਗੁਆਚੀ ਹੋਈ ਜ਼ਮੀਨ ਵਾਪਸ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ 'ਤੇ' ਰੂਸ ਦੇ ਨੇਤਾਵਾਂ ਵਿਰੁੱਧ ਨਿੱਜੀ ਤੌਰ 'ਤੇ ਪਾਬੰਦੀ ਲਾਏਗੀ। ਜੌਨਸਨ ਨੇ ਰੂਸ ਨੂੰ 'ਸਵਿਫਟ' ਭੁਗਤਾਨ ਮੰਚ ਤੋਂ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਤਾਂ ਕਿ ਰੂਸੀ ਸਰਕਾਰ ਨੂੰ ਵਾਧੂ ਨੁਕਸਾਨ ਪਹੁੰਚਾਇਆ ਜਾ ਸਕੇ।