ਘਰ ਅੱਗੇ ਤੂੜੀ ਸੁੱਟਣ ਨੂੰ ਲੈ ਕੇ ਹੋਏ ਝਗੜੇ ‘ਚ ਭਰਾ ਨੇ ਕੀਤਾ ਆਪਣੇ ਹੀ ਸਕੇ ਭਰਾ ਦਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਬਹਾਦਰਗੜ੍ਹ ਵਿਖੇ ਇਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਦੋਵਾਂ ਭਰਾਵਾਂ ਦੀ ਆਪਸ 'ਚ ਬਣਦੀ ਨਹੀਂ ਸੀ ਅਤੇ ਵੱਖੋ-ਵੱਖ ਘਰ ਵਿਚ ਰਹਿੰਦੇ ਸਨ ਪਰ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣਬੁੱਝ ਕੇ ਤੂੜੀ ਸੁੱਟਦਾ ਹੁੰਦਾ ਸੀ।

ਜਦੋਂ ਅਮਰ ਸਿੰਘ ਆਪਣੀ ਪਤਨੀ ਨਾਲ ਵੱਡੇ ਭਰਾ ਦੇ ਘਰ ਗੱਲ ਕਰਨ ਗਿਆ ਤਾਂ ਜਵਾਲਾ ਸਿੰਘ ਨੇ ਪਹਿਲਾਂ ਉਸ ਦੀ ਘਰਵਾਲੀ ਨੂੰ ਧੱਕਾ ਮਾਰਿਆ, ਜੋ ਕਿ ਕੰਧ ਵਿਚ ਵੱਜੀ ਤੇ ਦੋਵੇਂ ਭਰਾਵਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਵਿਚ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਨਾਲ ਅਮਰ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ।।ਡੀ.ਐੱਸ. ਪੀ. ਸੁਖ ਵਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਦੋਸ਼ੀ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

More News

NRI Post
..
NRI Post
..
NRI Post
..