ਕੈਨੇਡਾ : ਕੈਲਗਰੀ ਦੀ ਐਨਰਜੀ ਕੰਪਨੀ ਨੂੰ ਆਪਣਾ ਤੇਲ ਖੂਹ ਬੰਦ ਕਰਨ ਦਾ ਹੁਕਮ

by mediateam

ਕੈਲਗਰੀ (ਵਿਕਰਮ ਸਹਿਜਪਾਲ) : ਕੈਨੇਡਾ ਦੇ ਐਲਬਰਟਾ ਦੀ ਡ੍ਰੇਟਨ ਵੈਲੀ ਦੇ ਨਾਰਥ-ਵੈਸਟ ਵੱਲ 40 ਕਿਲੋਮੀਟਰ ਦੂਰ ਪੈਂਬੀਨਾ ਰਿਵਰ ਵਿਚ ਤੇਲ ਲੀਕ ਹੋ ਜਾਣ ਦੇ ਮਾਮਲੇ ਵਿਚ ਐਲਬਰਟਾ ਐਨਰਜੀ ਰੈਗੂਲੇਟਰ ਨੇ ਇਕ ਐਨਰਜੀ ਕੰਪਨੀ ਨੂੰ ਆਪਣਾ ਤੇਲ ਖੂਹ ਬੰਦ ਕਰਨ ਦਾ ਫ਼ੈਸਲਾ ਸੁਣਾਇਆ ਹੈ। ਔਬਸੀਡੀਅਨ ਐਨਰਜੀ ਕੰਪਨੀ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਕੰਮ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਵੇ। ਐਲਬਰਟਾ ਐਨਰਜੀ ਰੈਗੂਲੇਟਰ-ਏਈਆਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 29 ਮਈ ਨੂੰ ਤੇਲ ਲੀਕ ਹੋਣ ਦਾ ਪਤਾ ਲੱਗਾ ਸੀ। 

ਸੂਚਨਾ ਸੀ ਕਿ 80 ਕਿਊਬਿਕ ਮੀਟਰ ਗੰਧਲਾ ਪਾਣੀ ਲੀਕ ਹੋ ਗਿਆ ਸੀ ਪਰ ਉਸ ਸਮੇਂ ਤਕ ਉਹ ਕਿਸੇ 'ਵਾਟਰ ਬਾਡੀ' ਵਿਚ ਨਹੀਂ ਰਲਿਆ ਸੀ। ਇਸ ਪਾਣੀ ਵਿਚ ਕਈ ਕੈਮੀਕਲਜ਼ ਹੁੰਦੇ ਨੇ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪਾਣੀ ਪੈਂਬੀਨਾ ਰਿਵਰ ਵਿਚ ਪਹੁੰਚ ਗਿਆ ਸੀ। ਜਿੰਨੀ ਮਾਤਰਾ ਲੀਕ ਹੋਈ ਦੱਸੀ ਗਈ ਉਸ ਤੋਂ ਜ਼ਿਆਦਾ ਪਾਣੀ ਲੀਕ ਹੋਇਆ ਸੀ। ਹੁਣ ਏਈਆਰ ਦੇ ਦਖ਼ਲ ਪਿੱਛੋਂ ਇਥੇ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।