ਕੈਨੇਡੀਅਨ ਡਾਲਰ ਵਿੱਚ ਟਰੂਡੋ ਦੀ ਜਿੱਤ ਤੋਂ ਬਾਅਦ ਆਇਆ ਉਛਾਲ

by vikramsehajpal

ਟਾਰਾਂਟੋ (ਦੇਵ ਇੰਦਰਜੀਤ) : ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਕੈਨੇਡੀਅਨ ਡਾਲਰ ਦੀ ਸਥਿਤੀ ਏਸ਼ੀਅਨ ਟਰੇਡਿੰਗ ਵਿੱਚ ਮਜ਼ਬੂਤ ਰਹੀ।ਤੇਲ ਦੀਆਂ ਕੀਮਤਾਂ ਵੱਧ ਜਾਣ ਕਾਰਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿੱਤ ਨਾਲ ਡਾਲਰ ਦੀ ਸਥਿਤੀ ਨੂੰ ਬਲ ਮਿਲਿਆ। ਲਿਬਰਲ ਪਾਰਟੀ ਨੇ ਇਨਵੈਸਟਰਜ਼ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਲਈ ਆਰਥਿਕ ਮਦਦ ਜਾਰੀ ਰਹੇਗੀ।

ਲਿਬਰਲਾਂ ਦੀ ਜਿੱਤ ਨਾਲ ਯਥਾਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਫਿਸਕਲ ਸਪੈਂਡਿੰਗ ਪਲੈਨਜ਼ ਼ਜਿਹੜੇ ਲਿਬਰਲ ਸਰਕਾਰ ਦੇ ਪਿਛਲੇ ਕਾਰਜਕਾਲ ਵਿੱਚ ਸ਼ੁਰੂ ਕੀਤੇ ਗਏ ਸਨ ਉਹ ਅੱਗੇ ਵੀ ਜਾਰੀ ਰਹਿਣਗੇ ਤੇ ਨਿਵੇਸ਼ਕਾਂ ਨੂੰ ਇਸ ਨਾਲ ਬਹੁਤ ਹਿੰਮਤ ਮਿਲੇਗੀ।

ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ 78·22 ਸੈਂਟਸ ਦੇ ਮੁਕਾਬਲੇ 0·3 ਫੀ ਸਦੀ ਨਾਲ 1·2785 ਜਿ਼ਆਦਾ ਉੱਤੇ ਟਰੇਡ ਕਰ ਰਿਹਾ ਸੀ।