ਕੈਨੇਡਾ ਸਰਕਾਰ ਨੇ ਪੂਰਬੀ ਯੂਰਪ ‘ਚ ਹੋਰ ਸੈਨਿਕ ਕੀਤੇ ਤਾਇਨਾਤ, ਜਾਣੋ ਕਾਰਨ

by jaskamal

ਨਿਊਜ਼ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੂਸ ਵੱਲੋਂ ਡੋਨੇਟਸਕ ਤੇ ਲੁਹਾਨਸਕ ਪੀਪਲਜ਼ ਰੀਪਬਲਿਕ ਨੂੰ ਮਾਨਤਾ ਦੇਣ ਤੋਂ ਬਾਅਦ ਰੂਸ-ਯੂਕਰੇਨ ਤਣਾਅ ਵਧ ਗਿਆ ਹੈ, ਇਸ ਲਈ ਕੈਨੇਡਾ ਪੂਰਬੀ ਯੂਰਪ 'ਚ 460 ਵਾਧੂ ਸੈਨਿਕਾਂ ਦੀ ਤਾਇਨਾਤੀ ਕਰੇਗਾ। ਟਰੂਡੋ ਨੇ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਅੱਜ ਮੈਂ ਓਪਰੇਸ਼ਨ ਰਿਸ਼ੌਰੈਂਸ ਲਈ ਕੈਨੇਡੀਅਨ ਆਰਮਡ ਫੋਰਸਿਜ਼ ਦੇ 460 ਮੈਂਬਰਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਰਿਹਾ ਹਾਂ। 

ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਲਾਤਵੀਆ 'ਚ 30 ਕੈਨੇਡੀਅਨ ਸੈਨਿਕਾਂ ਦੀ ਵਾਧੂ ਟੁਕੜੀ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 460 ਸੈਨਿਕਾਂ 'ਚੋਂ ਜ਼ਿਆਦਾਤਰ ਨੂੰ ਮਾਰਚ ਤੱਕ ਖੇਤਰ 'ਚ ਪਹੁੰਚਣ ਵਾਲੇ ਫ੍ਰੀਗੇਟ ਹੈਲੀਫੈਕਸ 'ਚ ਰੱਖਿਆ ਜਾਵੇਗਾ, ਜਦਕਿ ਬਾਕੀਆਂ ਨੂੰ ਤੋਪਖਾਨੇ ਦੀਆਂ ਬੈਟਰੀਆਂ ਤੇ ਸਮੁੰਦਰੀ ਗਸ਼ਤੀ ਜਹਾਜ਼ਾਂ 'ਚ ਵੰਡਿਆ ਜਾਵੇਗਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਡੋਨੇਟਸਕ ਅਤੇ ਲੁਹਾਨਸਕ ਦੇ ਵੱਖਰੇ ਗਣਰਾਜਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਫਰਮਾਨਾਂ 'ਤੇ ਹਸਤਾਖਰ ਕੀਤੇ ਸਨ।

More News

NRI Post
..
NRI Post
..
NRI Post
..