ਪੰਜਾਬ ਵਾਂਗ ਭਖਿਆ ਕੈਨੇਡਾ ਦਾ ਸੂਬਾ ਓਨਟਾਰੀਓ

by nripost

ਟੋਰਾਂਟੋ (ਨੇਹਾ): ਠੰਢੇ ਮੁਲਕ ਦੇ ਵਜੋਂ ਜਾਣੇ ਜਾਂਦੇ ਦੇਸ਼ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰਾਂ ਵਿੱਚ ਗਰਮੀ ਦਾ ਮੌਸਮ ਕਹਿਰ ਵਰਤਾ ਰਿਹਾ ਹੈ। ਟੋਰਾਂਟੋ, ਬਰੈਂਪਟਨ, ਮਿਸੀਸਾਗਾ ਤੇ ਨੇੜਲੇ ਇਲਾਕਿਆਂ ਵਿੱਚ ਦੁਪਹਿਰ ਦਾ ਤਾਪਮਾਨ ਹੁੰਮਸ ਦੇ ਨਾਲ 47 ਡਿਗਰੀ (+47) ਤੱਕ ਮਹਿਸੂਸ ਹੋ ਰਿਹਾ ਹੈ। ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ। ਸੜਕਾਂ 'ਤੇ ਆਵਾਜਾਈ ਬਹੁਤ ਘੱਟ ਹੈ।

ਲੋਕ ਗਰਮੀ ਕਾਰਨ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਮਜ਼ਬੂਰ ਹਨ। ਮੌਸਮ ਵਿਭਾਗ ਨੇ ਵੀ ਕੱਲ ਦੀ ਐਡਵਾਜਰੀ ਜਾਰੀ ਕੀਤੀ ਹੈ। ਲੋਕਾਂ ਨੂੰ ਗਰਮੀ ਤੋਂ ਬਚਣ ਲਈ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਾਹਰ ਗਰਮ ਲੂ ਚੱਲ ਰਹੀ ਹੈ ਅਤੇ ਲੋਕਾਂ ਨੂੰ ਗਰਮੀ ਵਿੱਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਇਹ ਗਰਮੀ ਬੁੱਧਵਾਰ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ।

More News

NRI Post
..
NRI Post
..
NRI Post
..