ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਅਤੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦਰਮਿਆਨ ਚੱਲਣ ਵਾਲੀ ਹਫਤਾਵਾਰੀ ਕਾਰਵਾਂ-ਏ-ਅਮਨ ਬੱਸ ਸੋਮਵਾਰ ਰੱਦ ਕਰ ਦਿੱਤੀ ਗਈ। ਸਰਕਾਰੀ ਸੂਤਰਾਂ ਮੁਤਾਬਕ ਐਤਵਾਰ ਰਾਤ ਸ਼੍ਰੀਨਗਰ ਦੇ ਖੇਤਰੀ ਪਾਸਪੋਰਟ ਦਫਤਰ ਤੋਂ ਬੱਸ ਦਾ ਸੰਚਾਲਨ ਰੱਦ ਕੀਤੇ ਜਾਣ ਦੀ ਸੂਚਨਾ ਮਿਲੀ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਇਸ ਦੇ ਨਾਲ ਹੀ ਜੰਮੂ ਖੇਤਰ ਦੇ ਪੁੰਛ ਅਤੇ ਮਕਬੂਜ਼ਾ ਕਸ਼ਮੀਰ ਦੇ ਰਾਵਲਕੋਟ ਦਰਮਿਆਨ ਚੱਲਣ ਵਾਲੀ ਬੱਸ ਸੇਵਾ ਵੀ ਸੋਮਵਾਰ ਰੱਦ ਕਰ ਦਿੱਤੀ ਗਈ। ਲੂਕਪਾਂ ਮੁਤਾਬਕ ਵੀਰਵਾਰ ਨੂੰ ਹੋਏ ਪੁਲਵਾਮਾ ਕਾਂਡ ਨੂੰ ਧਿਆਨ ’ਚ ਰੱਖਦਿਆਂ ਸ਼ਾਇਦ ਉਕਤ ਬੱਸ ਸੇਵਾ ਨੂੰ ਰੱਦ ਕੀਤਾ ਗਿਆ ਹੈ।



