ਬਿਨ੍ਹਾਂ ਸ਼ਰਤ ਤੋਂ ਹੋਵੇਗੀ ਕਿਸਾਨਾਂ ਨਾਲ ਕੇਂਦਰ ਦੀ ਗੱਲਬਾਤ

by simranofficial

ਐਨ. ਆਰ. ਆਈ. ਮੀਡਿਆ :- ਵੱਡੀ ਖ਼ਬਰ ਇਸ ਵੇਲ਼ੇ ਸਾਹਮਣੇ ਆ ਰਹੀ ਹੈ ਕਿ ਗ੍ਰਹਿ ਮੰਤਰੀ ਦੇ ਘਰ ਖੇਤੀਬਾੜੀ ਮੰਤਰੀ ਪਹੁੰਚੇ ਨੇ , ਕਿਸਾਨਾਂ ਦੇ ਅੰਦੋਲਨ ਤੇ ਗੱਲਬਾਤ ਕਰਨ ਦੇ ਲਈ ਉਹਨਾਂ ਨੇ ਅਮਿਤ ਸ਼ਾਹ ਦੇ ਘਰ ਪਹੁੰਚ ਕੀਤੀ ਹੈ | ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਮਿਤ ਸ਼ਾਹ ਦੇ ਘਰ ਪਹੁੰਚੇ ਨੇ ,ਦੂਜੇ ਪਾਸੇ ਕਿਸਾਨ ਵੀ ਬਿਨ੍ਹਾਂ ਸ਼ਰਤ ਤੋਂ ਗੱਲਬਾਤ ਲਈ ਤਿਆਰ ਹਨ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਬਿੰਨਾਂ ਸ਼ਰਤ ਤੋਂ ਗੱਲਬਾਤ ਕਰਨਗੇ ਕਿਸਾਨਾਂ ਨਾਲ | ਫਿਲਹਾਲ ਇਸਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ , ਕਿਸਾਨਾਂ ਨੂੰ ਅਧਿਕਾਰਿਕ ਪੱਤਰ ਅਜੇ ਭੇਜਿਆ ਜਾਣਾ ਹੈ |

ਇਸ ਤੋਂ ਪਹਿਲਾ ਜੇ ਪੀ ਨੱਡਾ ਦੇ ਘਰ ਗੱਲਬਾਤ ਹੋ ਚੁੱਕੀ ਹੈ , ਜੋ ਕਾਫੀ ਲੰਬੀ ਚਲੀ ਸੀ , ਇਸ ਤੋਂ ਪਹਿਲਾ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਪਰ ਕਿਸਾਨ ਉਸ ਨੂੰ ਠੁਕਰਾ ਚੁੱਕੇ ਨੇ , ਕਉਂਕਿ ਉਸ ਚ ਸ਼ਰਤਾਂ ਰੱਖਿਆ ਗਈਆਂ ਸੀ , ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਸ਼ਰਤਾਂ ਤੋਂ ਬਗੈਰ ਗੱਲਬਾਤ ਕੀਤੀ ਜਾਵੇ | ਬੁਰਾੜੀ ਮੈਦਾਨ ਚ ਪ੍ਰਦਰਸ਼ਨ ਕਰਨ ਦੀ ਇਜਾਜਤ ਸਰਕਾਰ ਨੇ ਦਿਤੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਕ ਖੁੱਲੀ ਜੇਲ ਹੈ , ਉਹ ਓਥੇ ਨਹੀਂ ਜਾਣਗੇ , ਦਿੱਲੀ ਬਾਰਡਰ ਤੇ ਹੀ ਬੈਠਣਗੇ | ਦੂਜੇ ਪਾਸੇ ਦਿੱਲੀ ਚ ਕਿਸਾਨ ਜਥੇਬੰਦੀਆਂ ਦੀ ਇਸ ਮੁੱਦੇ ਤੇ ਮੀਟਿੰਗ ਜਾਰੀ ਹੈ , ਕੇਂਦਰ ਵਲੋਂ ਜੋ ਬਿਨ੍ਹਾਂ ਸ਼ਰਤ ਦੇ ਸੱਦਾ ਦਿੱਤਾ ਗਿਆ ਉਸ ਤੇ ਵਿਚਾਰ ਕੀਤਾ ਜਾਵੇਗਾ |