ਰਾਮ ਮੰਦਰ ਦਾ ਨਿਰਮਾਣ 2023 ‘ਚ ਹੋਵੇਗਾ ਪੂਰਾ ਅਤੇ ਸ਼ਰਧਾਲੂਆਂ ਲਈ ਖੁਲ੍ਹੇਗਾ

by vikramsehajpal

ਅਯੁੱਧਿਆ (ਦੇਵ ਇੰਦਰਜੀਤ) : ਵਿਸ਼ਾਲ ਰਾਮ ਮੰਦਰ 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ। ਰਾਮ ਮੰਦਰ ਟਰੱਸਟ ਦੇ ਹਵਾਲੇ ਨਾਲ ਸੂਤਰਾਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਰਾਮ ਮੰਦਰ ’ਚ ਬੇਸ਼ੱਕ ਸ਼ਰਧਾਲੂ ਦਸੰਬਰ 2023 ਤੋਂ ਹੀ ਪੂਜਾ ਸ਼ੁਰੂ ਕਰ ਸਕਣਗੇ ਪਰ ਪੂਰੇ ਕੰਪਲੈਕਸ ਦੀ ਉਸਾਰੀ 2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੰਦਰ ਕੰਪਲੈਕਸ ’ਚ ਹੀ ਮਿਊਜ਼ੀਅਮ, ਡਿਜੀਟਲ ਆਕਾਈਵ ਅਤੇ ਇਕ ਰਿਸਰਚ ਸੈਂਟਰ ਵੀ ਹੋਵੇਗਾ। ਮਿਊਜ਼ੀਅਮ ਅਤੇ ਅਕਾਈਵ ਰਾਹੀਂ ਲੋਕ ਅਯੁੱਧਿਆ ਅਤੇ ਰਾਮ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।

5 ਅਗਸਤ ਭਾਵ ਵੀਰਵਾਰ ਨੂੰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਨੂੰ ਇਕ ਸਾਲ ਮੁਕੰਮਲ ਹੋ ਜਾਏਗਾ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਯੁੱਧਿਆ ਦਾ ਦੌਰਾ ਕਰਣਗੇ। ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਚੂਅਲੀ ਸੰਬੋਧਿਤ ਕਰ ਸਕਦੇ ਹਨ।

More News

NRI Post
..
NRI Post
..
NRI Post
..