ਸੀਫੂਡ ਮਾਰਕਿਟ ਤੋਂ ਨਹੀਂ ਬਲਕਿ ਪ੍ਰਯੋਗਸ਼ਾਲਾ ‘ਚ ਸੀ ਇਹ ਕੋਰੋਨਾ ਵਾਇਰਸ – ਚੀਨ

by mediateam

ਬੀਜਿੰਗ (Nri Media) : ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 426 ਲੋਕਾਂ ਤੋਂ ਵੱਧ ਦੀ ਮੌਤ ਹੋ ਚੁਕੀ ਹੈ ਤੇ 3,235 ਨਵੇਂ ਮਾਮਲੇ ਸਾਹਮਣੇ ਆਏ ਹਨ ਦੱਸ ਦਈਏ ਕਿ ਚੀਨ ਨੇ ਕਿਹਾ ਕਿ ਕੋਰੋਨਾ ਵਾਇਰਸ ਸੀਫੂਡ ਮਾਰਕਿਟ ਜ਼ਰੀਏ ਨਹੀਂ ਬਲਕਿ ਉਸ ਦੀ ਪ੍ਰਯੋਗਸ਼ਾਲਾ ਜ਼ਰੀਏ ਇਨਸਾਨ ਵਿਚ ਪਹੁੰਚਿਆ।

ਚੀਨ ਦੀ ਇਸ ਗੱਲ ਵਿਚ ਕਿੰਨਾ ਦਮ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਥੇ ਕੁਝ ਸਵਾਲ ਸਹਿਜੇ ਹੀ ਖੜੇ ਹੋ ਜਾਂਦੇ ਹਨ। ਪਹਿਲਾ ਇਹ ਕਿ ਆਖਰ ਇਹ ਵਾਇਰਸ ਚੀਨ ਦੀ ਪ੍ਰਯੋਗਸ਼ਾਲਾ ਵਿਚ ਕੀ ਕਰ ਰਿਹਾ ਸੀ। ਚੀਨ ਦੀ ਪ੍ਰਯੋਗਸ਼ਾਲਾ ਵਿਚ ਇਹ ਵਾਇਰਸ ਕਿਵੇਂ ਪਹੁੰਚਿਆ।

ਹਾਲਾਂਕਿ ਚੀਨ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਪ੍ਰਯੋਗਸ਼ਾਲਾ ਕਿਸ ਚੀਜ਼ ਦੀ ਹੈ ਜਾਂ ਇਹ ਕਿਸ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ। ਅਜੇ ਇਸ ਭੇਦ ਤੋਂ ਪਰਦਾ ਚੁੱਕਣਾ ਬਾਕੀ ਹੈ। ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਭਾਵ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ।