ਚੋਰਾਂ ਦੇ ਹੌਂਸਲੇ ਬੁਲੰਦ : 2 ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਵਿਦਿਆਰਥੀ ਤੋਂ ਖੋਹੀ ਬਾਈਕ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਲੇਮਪੁਰ ਮੁਸਲਮਾਨਾਂ ਦੇ ਕੋਲ ਕਾਲੋਨੀਆਂ 'ਚ ਲੋਕਾਂ ਅੰਦਰ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਹੁਣ ਪਤਾ ਲੱਗਾ ਹੈ ਕਿ 2 ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਵਿਦਿਆਰਥੀ ਕੋਲੋਂ ਬਾਈਕ ਲੁੱਟ ਲਿਆ ਤੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਕਿ ਦੋਵਾਂ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋਣ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ। ਲੁਟੇਰਿਆਂ ਦੀ ਸਲੇਮਪੁਰ 'ਚ ਰਹਿੰਦੇ ਨੌਜਵਾਨ ਸੁਰਿੰਦਰ ਦੀ ਬਾਈਕ ਨਾਲ ਟੱਕਰ ਹੋਈ ਤਾਂ ਕਾਫੀ ਬਹਿਸ ਹੋਣ ਤੋਂ ਬਾਅਦ ਲੁਟੇਰਿਆਂ ਨੇ ਭੱਜਦੇ ਹੋਏ ਹਵਾਈ ਫਾਇਰ ਕੀਤੇ।

ਫਿਲਹਾਲ ਪੁਲਿਸ ਨੂੰ ਮੌਕੇ ਤੋਂ 3 ਖੋਲ੍ਹ ਮਿਲੇ ਹਨ । ਸੁਰਿੰਦਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਰੋਟੀ ਖਾਣ ਕਿ ਘਰ ਜਾ ਰਿਹਾ ਸੀ। ਇਸ ਦੌਰਾਨ 2 ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਲੁਟੇਰਿਆਂ ਨੇ ਕਿਹਾ ਤੁਸੀਂ ਮੇਰਾ ਮੋਟਰਸਾਈਕਲ ਤੋੜ ਦਿੱਤਾ ਹੈ ,ਇਸ ਲਈ ਇਸ ਦੇ ਪੈਸੇ ਭਰੋ । ਦੇਖਦੇ ਹੀ ਦੇਖਦੇ ਦੋਵੇ ਨੌਜਵਾਨ ਬਹਿਸ ਕਰਨ ਲੱਗੇ, ਦੋਵਾਂ 'ਚੋ ਇੱਕ ਨੌਜਵਾਨ ਪਿਸਤੌਲ ਦਿਖਾ ਕੇ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।