ਹੜ੍ਹ ਵਿਚਾਲੇ ਬਜ਼ੁਰਗ ਦਾ ਸੰਸਕਾਰ ਹੋਇਆ ਸੜਕ ‘ਤੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸ਼ਾਹਕੋਟ 'ਚ ਪਿੰਡ ਗਿੱਦੜਪਿੰਡੀ 'ਚ ਹੜ੍ਹ ਕਾਰਨ ਲੋਕਾਂ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਕਈ ਪਿੰਡਾਂ 'ਚ ਕਿਸੇ ਨਾਲ ਵੀ ਸੰਪਰਕ ਕਰਨ ਲਈ ਨਾ ਤਾਂ ਮੋਬਾਈਲ ਹਨ ਤੇ ਨਾ ਨੈੱਟਵਰਕ ਆ ਰਿਹਾ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਕੋਈ ਸਿਹਤ ਸਹੂਲਤ ਉਪਲਬਧ ਨਹੀ ਹਨ। ਜਿਸ ਕਾਰਨ ਮਾਸਟਰ ਸੋਹਣ ਸਿੰਘ ਸੀ ਮੌਤ ਹੋ ਗਈ । ਇਨ੍ਹਾਂ ਹੀ ਨਹੀਂ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਦੀ ਬਜਾਏ ਸੜਕ ਦੇ ਕਿਨਾਰੇ ਕੀਤਾ ਗਿਆ। ਮ੍ਰਿਤਕ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ । ਪਿਛਲੇ ਕਾਫੀ ਦਿਨਾਂ ਤੋਂ ਉਹ ਬਿਮਾਰ ਸਨ , ਪਿੰਡ ਵਿੱਚ ਹੜ੍ਹ ਵਰਗੇ ਹਾਲਾਤ ਦੀ ਚਿੰਤਾ ਲੈਣ ਕਾਰਨ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਖ਼ਰਾਬ ਹੋ ਗਈ। ਮੋਬਾਈਲ ਦੇ ਨੈੱਟਵਰਕ ਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਦੋਹਤੇ ਨੇ ਕਿਹਾ ਕਿ ਪਿੰਡ 'ਚ ਪਾਣੀ ਭਰਿਆ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ।