ਨੂੰਹ ਦੇ ਨਹੀ ਹੋ ਰਿਹਾ ਸੀ ਬੱਚਾ ਤਾਂ ਸੱਸ ਨੇ ਕਰ ਦਿੱਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੰਗਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਸਹੁਰੇ ਪਰਿਵਾਰ ਵਲੋਂ ਨੂੰਹ ਦੇ ਬੱਚਾ ਨਾਲ ਹੋਣ ਕਾਰਨ ਉਸ ਨੂੰ ਤਾਂਤਰਿਕ ਕੋਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਤਾਂਤਰਿਕ ਵਲੋਂ ਰਸਮਾਂ ਕਰਨ ਤੋਂ ਬਾਅਦ ਨੂੰਹ ਨਾਲ ਗਲਤ ਕੰਮ ਕੀਤਾ ਗਿਆ। ਜਿਸ ਤੋਂ ਬਾਅਦ ਪੀੜਤ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਤਾਂਤਰਿਕ ਤੇ ਮਹਿਲਾ ਦੀ ਸੱਸ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸ਼ਿਕਾਇਤ ਅਨੁਸਾਰ ਪੀੜਤ ਦੇ ਵਿਆਹ ਨੂੰ ਕੁਝ ਸਮਾਂ ਹੋਇਆ ਸੀ ਤੇ ਉਸ ਦਾ ਪਤੀ ਵਿਦੇਸ਼ ਨੌਕਰੀ ਲਈ ਚਲਾ ਗਿਆ। ਨੂੰਹ ਦੇ ਬੱਚਾ ਨਾ ਹੋਣ ਕਾਰਨ ਉਸ ਦੀ ਸੱਸ ਉਸ ਨੂੰ ਇੱਕ ਤਾਂਤਰਿਕ ਕੋਲ ਲੈ ਕੇ ਗਈ, ਤਾਂਤਰਿਕ ਨੇ ਕਿਹਾ ਸੀ ਕਿ ਇਹ ਗੰਦਾ ਪਾਠ ਹੈ ਪਰ ਫਿਰ ਵੀ ਸਹੁਰਾ ਪਰਿਵਾਰ ਇਹ ਪਾਠ ਕਰਵਾਉਣ ਲਈ ਤਿਆਰ ਹੋ ਗਿਆ ।ਜਿਸ ਕਮਰੇ 'ਚ ਤਾਂਤਰਿਕ ਨੇ ਪਾਠ ਰਖਿਆ ਸੀ ,ਉੱਥੇ ਹੀ ਤਾਂਤਰਿਕ ਨੇ ਸੱਸ ਨੂੰ ਬਾਹਰ ਭੇਜ ਕੇ ਨੂੰਹ ਨਾਲ ਗਲਤ ਕੰਮ ਕੀਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।