ਕੈਨੇਡਾ ਭੇਜੀ ਧੀ ਦੀ ਘਰ ਆਈ ਲਾਸ਼, ਪਰਿਵਾਰ ਦਾ ਰੋ- ਰੋ ਬੁਰਾ ਹਾਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਲ ਕਲਾਂ ਦੇ ਪਿੰਡ ਸਹੋਰ ਦੀ ਰਹਿਣ ਵਾਲੀ ਨੌਜਵਾਨ ਕੁੜੀ ਮਨਪ੍ਰੀਤ ਕੌਰ , ਜੋ 1 ਸਾਲ ਪਹਿਲਾਂ ਕੈਨੇਡਾ ਦੇ ਸੂਬੇ ਟਰਾਂਟੋ ਮਿਸੀਸਾਗਾ ਸ਼ਹਿਰ 'ਚ ਪੜ੍ਹਾਈ ਕਰਨ ਲਈ ਗਈ ਸੀ। ਜਿਸ ਦੀ ਪਿਛਲੇ ਦਿਨੀ ਮਿਸੀਸਾਗਾ 'ਚ ਮੌਤ ਹੋ ਗਈ ਸੀ, ਅੱਜ ਉਸ ਦੀ ਮ੍ਰਿਤਕ ਦੇਹ ਘਰ ਪਹੁੰਚੀ ਹੈ। ਜਿਸ ਦਾ ਅੰਤਿਮ ਸੰਸਕਾਰ ਅੱਜ ਹਮੀਦੀ ਦੇ ਸ਼ਮਸ਼ਾਨ 'ਚ ਕੀਤਾ ਗਿਆ। ਮ੍ਰਿਤਕ ਕੁੜੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਦੇਖ ਕੇ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹੈ, ਜਦਕਿ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਵਿਧਾਇਕ ਕੁਲਵੰਤ ਸਿੰਘ ਨੇ ਦੁੱਖ ਸਾਂਝਾ ਕਰਦੇ ਕਿਹਾ ਕਿ ਭਰੀ ਜਵਾਨੀ 'ਚ ਕੁੜੀ ਮਨਪ੍ਰੀਤ ਕੌਰ ਦਾ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੇ ਹਾਂ ।