ਸੁਪਨੇ ਪੂਰੇ ਕਰਨ ਕੈਨੇਡਾ ਗਏ ਫਰੀਦਕੋਟ ਦੇ ਨੌਜਵਾਨ ਦੀ ਮੌਤ, 2022 ‘ਚ ਮਿਲਣੀ ਸੀ PR

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬੀਆਂ ਦਾ ਗੜ੍ਹ ਕਹੇ ਜਾਣ ਵਾਲੇ ਦੇਸ਼ ਕੈਨੇਡਾ ਦੇ ਸ਼ਹਿਰ ਸਰੀ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ 4 ਸਾਲ ਪਹਿਲਾਂ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਫਰੀਦਕੋਟ ਤੋਂ ਆਏ ਇਕ 26 ਸਾਲਾ ਨੌਜਵਾਨ ਅਮਰਜੀਤ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦੌਰਾ ਪੈਣਾ ਦੱਸੀ ਜਾ ਰਹੀ ਹੈ। ਅਮਰਜੀਤ 4 ਕੁ ਸਾਲ ਪਹਿਲਾਂ ਫਰੀਦਕੋਟ ਤੋਂ ਕੈਨੇਡਾ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਇਥੇ ਆਪਣੀ ਉਚੇਰੀ ਪੜ੍ਹਾਈ ਲਈ ਆਇਆ ਸੀ ਤੇ 2022 'ਚ ਉਸ ਨੂੰ ਕੈਨੇਡਾ ਦੀ ਨਾਗਰਿਕਤਾ (PR) ਮਿਲ ਜਾਣੀ ਸੀ।
ਅਮਰਜੀਤ ਮਾਪਿਆਂ ਦਾ ਇਕਲੌਤਾ ਪੁੱਤਰ ਦੇ ਇਕ ਭੈਣ ਦਾ ਭਰਾ ਸੀ। ਮ੍ਰਿਤਕ ਨੌਜਵਾਨ ਫਰੀਦਕੋਟ ਦੇ ਪਿੰਡ ਸੂਰਘੁਰੀ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਮਾਪਿਆਂ ਨੇ ਕੈਨੇਡਾ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਸੂਰਘੁਰੀ ਲਿਆਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਕਰ ਸਕਣ।