ਡਰੱਗਜ਼ ਮਾਮਲੇ ‘ਚ ਫੜੇ ਨੌਜਵਾਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਪੁਲਿਸ ਨੇ ਬੀਤੀ ਦਿਨੀਂ ਹੈਰੋਇਨ ਮਾਮਲੇ ਵਿੱਚ ਇੱਕ ਨੌਜਵਾਨ ਰਾਹੁਲ ਨੂੰ ਫੜਿਆ ਸੀ। ਜਿਸ ਦੀ ਸੈਕਟਰ -32 ਜੀ. ਐੱਮ. ਸੀ. ਐੱਚ 'ਚ ਮੌਤ ਹੋ ਗਈ । ਜਿਸ ਕਾਰਨ ਹੁਣ ਮ੍ਰਿਤਕ ਰਾਹੁਲ ਦੇ ਪਰਿਵਾਰਿਕ ਮੈਬਰਾਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੂੰ ਕੰਟਰੋਲ ਕਰਨ ਲਈ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ । ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਜੇਲ੍ਹ 'ਚ ਨਸ਼ੇ ਦੀ ਓਵਰਡੋਜ਼ ਦੇਣ ਦਾ ਦੋਸ਼ ਲਾਇਆ, ਜਿਸ ਨਾਲ ਉਸ ਦੀ ਮੌਤ ਹੋਈ । ਜ਼ਿਕਰਯੋਗ ਹੈ ਕਿ ਰਾਹੁਲ 2 ਬੱਚਿਆਂ ਦੇ ਪਿਤਾ ਨੂੰ ਡਿਸਟ੍ਰਿਕਟ ਕ੍ਰਾਈਮ ਸੈਲ ਨੇ ਸੈਕਟਰ -56 ਤੋਂ ਗ੍ਰਿਫਤਾਰ ਕੀਤਾ ਸੀ। ਕ੍ਰਾਈਮ ਸੈਲ ਦੇ ਅਧਿਕਾਰੀਆਂ ਨੂੰ ਤਲਾਸ਼ੀ ਦੌਰਾਨ ਉਸ ਕੋਲੋਂ 25.8 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਬੁੜੈਲ ਜੇਲ੍ਹ ਭੇਜਿਆ ਗਿਆ ਸੀ ।

ਜੇਲ੍ਹ 'ਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਜੀ. ਐੱਮ. ਸੀ. ਐੱਚ 'ਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਪਹਿਲਾਂ ਉਸ ਨੂੰ ਝੂਠੇ ਹੈਰੋਇਨ ਮਾਮਲੇ 'ਚ ਫਸਾਇਆ ਗਿਆ। ਉਸ ਤੋਂ ਬਾਅਦ ਰਿਮਾਂਡ ਨਾ ਲੈਣ ਦੇ ਨਾਂ ਤੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ। ਜੇਲ੍ਹ 'ਚ ਉਸ ਨੂੰ ਨਸ਼ਾ ਦਿੱਤਾ ਗਿਆ। ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਿਆ। ਦੱਸਿਆ ਜਾ ਰਿਹਾ ਕਿ ਰਾਹੁਲ ਆਪਣੇ ਪਿੱਛੇ ਆਪਣੀ ਪਤਨੀ ਸਮੇਤ 2 ਬੱਚੇ ਛੱਡ ਗਿਆ । ਮ੍ਰਿਤਕ ਰਾਹੁਲ ਦੀ ਪਤਨੀ ਪੈਰਾਲਾਈਜ਼ਡ ਹੈ।

ਪਰਿਵਾਰਿਕ ਮੈਬਰਾਂ ਅਨੁਸਾਰ ਉਹ ਜੇਲ੍ਹ 'ਚ ਉਸ ਨੂੰ ਮਿਲਣ ਗਏ ਸੀ। ਉਦੋਂ ਰਾਹੁਲ ਸੀ ਸਿਹਤ ਠੀਕ ਸੀ। ਰਾਹੁਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਫੋਨ ਕਰੇਗਾ ਤੇ ਮਾਂ ਨਾਲ ਗੱਲ ਕਰਵਾ ਦੇਣਾ ਪਰ ਫੋਨ ਨਹੀਂ ਆਇਆ ।ਪੁਲਿਸ ਨੇ ਪਰਿਵਾਰ ਨੂੰ ਦੱਸਿਆ ਕਿ ਰਾਹੁਲ ਦੀ ਸਿਹਤ ਅਚਾਨਕ ਜ਼ਿਆਦਾ ਖ਼ਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਮਿਲਣ ਆ ਜਾਣ । ਪਰਿਵਾਰ ਅਨੁਸਾਰ ਜਦੋ ਅਸੀਂ ਹਸਪਤਾਲ ਗਏ ਤਾਂ ਉਸ ਦੇ ਮੂੰਹ 'ਚੋ ਝੱਗ ਆ ਰਹੀ ਸੀ। ਫਿਲਹਾਲ ਪੁਲਿਸ ਨੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ ।