ਮੈਚ ਦੌਰਾਨ ਸਟੇਡੀਅਮ ‘ਚ ਗੂੰਜੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਹਾਲੀ 'ਚ ਕਾਫ਼ੀ ਲੰਬੇ ਸਮੇ ਤੋਂ ਸਿੱਖ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਮੈਚ ਦੌਰਾਨ ਸਟੇਡੀਅਮ 'ਚ ਬੀਤੀ ਦਿਨੀਂ ਇੱਕ ਨੌਜਵਾਨ ਵਲੋਂ ਬੰਦੀ ਸਿੰਘਾਂ ਦੇ ਪੋਸਟਰ ਫੜ ਕੇ ਰਿਹਾਈ ਦੀ ਮੰਗ ਕੀਤੀ ਗਈ। ਦੱਸਿਆ ਜਾ ਰਿਹਾ ਪੁਲਿਸ ਨੇ ਨੌਜਵਾਨ ਨੂੰ ਮੌਕੇ 'ਤੇ ਹੀ ਹਿਰਾਤਸ 'ਚ ਲੈ ਲਿਆ। ਬੰਦੀ ਸਿੰਘਾਂ ਦੀ ਰਿਹਾਈ ਤੇ ਜਗਤਾਰ ਸਿੰਘ ਨੂੰ ਦਿੱਲੀ ਤੋਂ ਪੰਜਾਬ ਦੀ ਜੇਲ੍ਹ ਨਾ ਭੇਜਣ ਲਈ ਮੁਹਾਲੀ ਵਿਖੇ IPL ਦੌਰਾਨ ਕੌਮੀ ਏਕਤਾ ਇਨਸਾਫ਼ ਮੋਰਚਾ ਵੱਲੋ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਵਲੋਂ ਭਾਰੀ ਫੋਰਸ ਦਾ ਪ੍ਰਬੰਧ ਕੀਤਾ ਗਿਆ ।

More News

NRI Post
..
NRI Post
..
NRI Post
..