2 ਬੱਚਿਆਂ ਦੀ ਮਾਂ ਨੂੰ ਚੜ੍ਹਿਆਂ ਆਸ਼ਕੀ ਦਾ ਭੂਤ, ਪ੍ਰੇਮੀ ਨਾਲ ਹੋਈ ਫਰਾਰ,ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਹੰਗਾਮਾ ਹੋ ਗਿਆ , ਜਦੋ ਕੁਝ ਵਲੋਂ ਮਹਿਲਾ ਤੇ ਉਸ ਦੇ ਸਾਥੀ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦੇਖ ਕੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਹਿਲਾ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਮੌਕੇ 'ਤੇ ਮੌਜੂਦ ਮਹਿਲਾ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਮਹਿਲਾ ਸਿੱਖ ਪਰਿਵਾਰ ਦੀ ਹੈ ਤੇ ਉਸ ਦੇ 2 ਬੱਚੇ ਵੀ ਹਨ, ਜਦਕਿ ਨੌਜਵਾਨ ਮੁਸਲਿਮ ਹੈ । ਉੱਥੇ ਹੀ ਮੌਕੇ 'ਤੇ ਮੌਜੂਦ ਮਹਿਲਾ ਦੇ ਪਰਿਵਾਰ ਨੇ ਕਿਹਾ ਕਿ ਮਹਿਲਾ ਨੂੰ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਭੱਜ ਰਹੀ ਸੀ ।

ਜਿਸ ਦੇ ਸਬੰਧ 'ਚ ਪਰਿਵਾਰ ਨੇ ਥਾਣੇ ਸ਼ਿਕਾਇਤ ਵੀ ਦਰਜ਼ ਕਾਰਵਾਈ ਸੀ । ਮਹਿਲਾ ਦੀ ਭਾਲ ਕਰਨ 'ਤੇ ਪਰਿਵਾਰਿਕ ਮੈਬਰਾਂ ਨੂੰ ਪਤਾ ਲਗਾ ਕਿ ਉਹ ਉਨ੍ਹਾਂ ਦੇ ਘਰ ਕੋਲ ਰਹਿੰਦੇ ਮੁਸਲਿਮ ਨੌਜਵਾਨ ਨਾਲ ਭੱਜ ਗਈ । ਜਿਸ ਤੋਂ ਬਾਅਦ ਪੁਲਿਸ ਨੂੰ ਮੋਬਾਈਲ ਲੋਕੇਸ਼ਨ ਤੋਂ ਪਤਾ ਲਗਾ ਕਿ ਦੋਵੇ ਰੇਲਵੇ ਸਟੇਸ਼ਨ 'ਤੇ ਹਨ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵਾਂ ਬਿਹਾਰ ਵੱਲ ਜਾ ਰਹੇ ਹਨ। ਜਿਸ 'ਤੇ ਮਹਿਲਾ ਦੇ ਪਰਿਵਾਰਿਕ ਮੈਬਰਾਂ ਨੇ ਪਹੁੰਚ ਕੇ ਦੋਵਾਂ ਨੂੰ ਫੜ ਲਿਆ । ਇਸ ਦੌਰਾਨ ਦੋਵਾਂ ਦੀ ਪਰਿਵਾਰਿਕ ਮੈਬਰਾਂ ਨੇ ਕਾਫੀ ਕੁੱਟਮਾਰ ਕੀਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।