ਡਿਪਟੀ ਮੇਅਰ ਨੇ Post ਤੋਂ ਕੀਤਾ Resign ਤਾ ਪ੍ਰਧਾਨ Raja Warring ਨੇ ਪਾਰਟੀ ‘ਚੋਂ ਹੀ ਕੱਢ ਦਿੱਤਾ ਬਾਹਰ !

by jaskamal

ਨਿਊਜ਼ ਡੈਸਕ 3 ਅਗਸਤ (ਸਿਮਰਨ) : ਜਲੰਧਰ 'ਚ ਕਾਂਗਰਸ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਬੀਤੇ ਦਿਨੀ ਆਪਣੀ ਸਿੱਟੋ ਅਸਤੀਫਾ ਦਿੱਤਾ ਸੀ, ਜਿਸ 'ਤੇ ਕਿ ਸਿਆਸਤ ਹੁਣ ਕਾਫੀ ਭਕ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਹਰਸਿਮਨਜੀਤ ਸਿੰਘ ਨੂੰ 6 ਸਾਲ ਦੇ ਲਈ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ।

ਦਰਹਸਲ ਬੀਤੇ ਦਿਨੀਂ ਮੰਗਲਵਾਰ ਨੂੰ ਡਿਪਟੀ ਮੇਅਰ ਬੰਟੀ ਨੇ 11 ਵਜੇ ਆਪਣਾ ਅਸਤੀਫਾ ਮੀਡਿਆ ਦੇ ਅੱਗੇ ਰਿਲੀਜ਼ ਕਰ ਦਿੱਤਾ ਸੀ ਜਿਸ ਤੋਂ ਦੋ ਘੰਟੇ ਬਾਅਦ ਹੀ ਤਕਰੀਬਨ 1 ਵਜੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਗੁੱਸੇ 'ਚ ਆ ਕੇ ਡਿਪਟੀ ਮੇਅਰ ਨੂੰ ਪਾਰਟੀ 'ਚੋ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ 'ਤੇ ਇਹ ਦੋਸ਼ ਲਾਇਆ ਕਿ ਹਰਸਿਮਨਜੀਤ ਸਿੰਘ ਨੇ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕੀਤਾ ਹੈ।

ਦੱਸ ਦਈਏ ਕਿ ਬੰਟੀ ਵੱਲੋਂ ਇਹ ਕਦਮ ਜਲੰਧਰ ਵੇਸਟ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਕਾਰਨ ਚੁੱਕਿਆ ਗਿਆ ਹੈ। ਕਿਉਂਕਿ ਸਾਬਕਾ ਵਿਧਾਇਕ ਨੇ ਬੰਟੀ ਨੂੰ ਲੈਕੇ ਪ੍ਰਧਾਨ ਰਾਜਾ ਵੜਿੰਗ ਨੂੰ ਕਾਫੀ ਦੇਰ ਤੋਂ ਦਿੱਤੀ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਬੰਟੀ 'ਤੇ ਇਲਜ਼ਾਮ ਲਾਏ ਸਨ ਕਿ ਬੰਟੀ ਨੇ ਚੋਣਾਂ ਦੌਰਾਨ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਬਲਕਿ ਵਿਰੋਧੀ ਪਾਰਟੀਆਂ ਲਈ ਕੰਮ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਬੰਟੀ ਤੋਂ ਸਪਸ਼ਟੀਕਰਨ ਵੀ ਮੰਗਿਆ ਸੀ ਅਤੇ ਬੰਟੀ ਰਾਜਾ ਵੜਿੰਗ ਨੂੰ ਮਿਲਕੇ ਆਪਣਾ ਸਪਸ਼ਟੀਕਰਨ ਵੀ ਦੇਕੇ ਆਏ ਸਨ।

ਉਨ੍ਹਾਂ ਕਿਹਾ ਸੀ ਕਿ ਸਾਬਕਾ ਵਿਧਾਇਕ ਰਿੰਕੂ ਦੇ ਵੱਲੋਂ ਉਨ੍ਹਾਂ 'ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ ਪਰ ਫਿਰ ਵੀ ਜੇ ਤੁਹਾਨੂੰ ਲਗਦਾ ਹੈ ਕਿ ਮੈਂ ਗਲਤ ਕੀਤਾ ਹੈ ਤਾ ਅੱਜ ਹੀ ਆਪਣਾ ਅਸਤੀਫਾ ਦੇ ਦਿੰਦਾ ਹੈ। ਪਰ ਵੜਿੰਗ ਨੇ ਉਸ ਵੇਲੇ ਉਨ੍ਹਾਂ ਦਾ ਅਸਤੀਫਾ ਮੰਨਜ਼ੂਰ ਨਹੀਂ ਕੀਤਾ ਸੀ। ਤੇ ਹੁਣ ਜਦੋ ਬੀਤੇ ਦਿਨੀ ਡਿਪਟੀ ਮੇਅਰ ਬੰਟੀ ਨੇ ਅਸਤੀਫਾ ਮੀਡਿਆ ਸਾਮਣੇ ਰੱਖ ਦਿੱਤਾ ਤਾ ਗੁੱਸੇ 'ਚ ਆਏ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪਾਰਟੀ ਚੋਂ ਹੀ ਬਾਹਰ ਕੱਢ ਦਿੱਤਾ।