ਕੁੱਤੇ ਨੇ ਸੱਪ ਤੋਂ ਬਚਾਈ ਕੌਂਸਲ ਪ੍ਰਧਾਨ ਦੀ ਜਾਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਖੰਨਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕੁੱਤੇ ਨੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਦੀ ਸੱਪ ਤੋਂ ਜਾਨ ਬਚਾਈ। ਦੱਸਿਆ ਜਾ ਰਿਹਾ ਗੱਡੀ 'ਚ ਸੱਪ ਵੜਦਾ ਦੇਖ ਕੇ ਕੁੱਤਾ ਭੌਂਕਦਾ ਰਿਹਾ….ਭੌਕਣ ਦੇ ਬਾਵਜੂਦ ਵੀ ਸੱਪ ਗੱਡੀ ਹੇਠਾਂ ਵੜ ਗਿਆ। ਜਿਸ ਤੋਂ ਬਾਅਦ ਵੀ ਕੁੱਤਾ ਲਗਾਤਾਰ ਭੌਂਕਦਾ ਰਿਹਾਂ ਤਾਂ ਲੋਕਾਂ ਨੂੰ ਸ਼ੱਕ ਹੋਇਆ । ਜਾਣਕਾਰੀ ਮੁਤਾਬਕ ਕੌਂਸਲ ਕਮਲਜੀਤ ਸਿੰਘ ਈਓ ਦੀ ਰਿਹਾਇਸ਼ 'ਤੇ ਗਏ, ਇਸ ਦੌਰਾਨ ਉਨ੍ਹਾਂ ਦੀ ਗੱਡੀ ਬਾਹਰ ਖੜ੍ਹੀ ਸੀ। ਕੁਝ ਸਮੇ ਬਾਅਦ ਕੋਠੀ 'ਚ ਬੰਨ੍ਹਿਆ ਕੁੱਤਾ ਭੌਂਕਣਾ ਸ਼ੁਰੂ ਹੋ ਗਿਆ। ਕੁੱਤੇ ਦੀ ਆਵਾਜ਼ ਸੁਣ ਸਭ ਨੇ ਬਾਹਰ ਆ ਦੇਖਿਆ ਤਾਂ ਕੁੱਤਾ ਗੱਡੀ ਦੇ ਕੋਲ ਘੁੰਮਦਾ ਰਿਹਾ । ਕੁੱਤਾ ਕਿਸੇ ਨੂੰ ਗੱਡੀ 'ਚ ਬੈਠਣ ਵੀ ਨਹੀ ਦੇ ਰਿਹਾ ਸੀ, ਜਦੋ ਸਭ ਤੋਂ ਸੱਪ ਦਾ ਪਤਾ ਲੱਗਾ ਤਾਂ ਸਪੇਰੇ ਨੂੰ ਬੁਲਾਇਆ ਗਿਆ, ਜੋ ਸੱਪ ਫੜ ਕੇ ਲੈ ਗਿਆ ।