ਦਾਜ ਦੇ ਲੋਭੀ ਲਾੜੇ ਨੇ ਕੁੜੀ ਦੇ ਤੋੜੇ ਸੁਪਨੇ, ਜਾਣੋ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰਾਖੰਡ ਤੋਂ ਇੱਕ ਮਾਮਲਾ ਸਾਹਮਣਾ ਆਇਆ ਹੈ, ਜਿੱਥੇ ਇੱਕ ਘਰ 'ਚ ਬਰਾਤ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਲਾੜੀ ਪੱਖ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੁੜੀ ਘਰ ਬਰਾਤ ਘਰ ਨਹੀਂ ਪਹੁੰਚੀ । ਜਦੋ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਲਾੜੇ ਨੂੰ ਫੋਨ ਕੀਤਾ ਤਾਂ ਪਤਾ ਲਗਾ ਕਿ ਉਨ੍ਹਾਂ ਨੀ ਲਗਜ਼ਰੀ ਕਾਰ ਨਾ ਮਿਲਣ ਕਾਰਨ ਲਾੜੇ ਵਾਲੇ ਬਰਾਤ ਲੈ ਕੇ ਨਹੀਂ ਆ ਰਹੇ ਹਨ। ਜਿਸ ਤੋਂ ਬਾਅਦ ਲਾੜੀ ਦੇ ਪਰਿਵਾਰਿਕ ਮੈਬਰਾਂ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣੇ ਸ਼ਿਕਾਇਤ ਦਰਜ਼ ਕਰਵਾਈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਫ਼ਰਾਮ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਧੀ ਦਾ ਵਿਆਹ ਉਤਰ ਪ੍ਰਦੇਸ਼ ਦੇ ਮੁਜਫਰਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਦਾਨਿਸ਼ ਨਾਲ ਤੈਅ ਹੋਇਆ ਸੀ। 2021 'ਚ ਉਸ ਦੇ ਆਪਣੀ ਧੀ ਦੀ ਮੰਗਣੀ ਦਾਨਿਸ਼ ਨਾਲ ਕਰਵਾ ਦਿੱਤੀ ਸੀ। ਕੁੜਮਾਈ ਸਮੇ ਲਾੜੇ ਉਸਦੇ ਪਿਤਾ ਤੇ ਹੋਰ ਵੀ ਪਰਿਵਾਰਿਕ ਮੈਬਰਾਂ ਨੂੰ ਸੋਨੇ ਦੇ ਗਹਿਣੇ ਤੇ 1.21 ਲੱਖ ਰੁਪਏ ਨਕਦੀ ਦਿੱਤੇ ਗਏ ਸਨ । ਬਾਅਦ 'ਚ ਉਸ ਨੇ 7 ਲੱਖ ਰੁਪਏ ਨਕਦੀ ਹੋਰ ਦਿੱਤੀ।

ਇਸ ਤੋਂ ਪਹਿਲਾਂ ਮੁੰਡੇ ਦੇ ਪਿਤਾ ਨੇ ਸਾਡੇ ਕੋਲੋਂ ਸਕੂਟੀ ਦੀ ਮੰਗ ਕੀਤੀ ਤਾਂ ਅਸੀਂ ਵਿਚੋਲੇ ਦੇ ਖਾਤੇ 'ਚ 1.10 ਲੱਖ ਰੁਪਏ ਪਾ ਦਿੱਤੇ। ਇਸ ਦੇ ਨਾਲ 15 ਲੱਖ ਰੁਪਏ ਦੀ ਨਕਦੀ ਵੀ ਦਿੱਤੀ। ਵਿਆਹ ਲਈ ਸਭ ਤਿਆਰੀਆਂ ਹੋ ਚੁੱਕਿਆ ਸੀ ਪਰ ਵਿਆਹ ਵਾਲੀ ਰਾਤ ਲਾੜੇ ਵਾਲੇ ਬਰਾਤ ਲੈ ਕੇ ਨਹੀ ਆਏ,ਪੁੱਛਣ 'ਤੇ ਉਨ੍ਹਾਂ ਨੇ ਲਗਜ਼ਰੀ ਕਾਰ ਦੀ ਮੰਗ ਕੀਤੀ। ਪੀੜਤ ਪਰਿਵਾਰ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ।