ਨਸ਼ਾ ਕਰਨ ਤੋਂ ਰੋਕਣ ‘ਤੇ ਨਸ਼ੇੜੀ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਗੋਨਿਆਣਾ ਕਲਾਂ ਵਿਖੇ ਨੌਜਵਾਨ ਨੂੰ ਨਸ਼ਾ ਕਰਨ ਤੋਂ ਰੋਕਣਾ ਮਹਿੰਗਾ ਪੈ ਗਿਆ। ਨੌਜਵਾਨ ਦੇ ਰਿਸ਼ਤੇ 'ਚ ਲੱਗਦੇ ਨਸ਼ੇੜੀ ਭਰਾ ਵਲੋਂ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਪਿੰਡ ਗੋਨਿਆਣਾ ਕਲਾਂ ਦੇ ਰਹਿਣ ਵਾਲੇ ਬੀਜੇ ਸਿੰਘ ਤੇ ਅੰਗਰੇਜ਼ ਕੌਰ, ਜੋ ਕਿ ਰਿਸ਼ਤੇ 'ਚ ਦੋਵੇ ਮਾਂ -ਪੁੱਤ ਹਨ। ਨਸ਼ੇੜੀ ਰੇਸ਼ਮ ਸਿੰਘ ਨੇ ਦੇਰ ਰਾਤ ਬੀਜੇ ਦੇ ਘਰ ਜਾ ਕੇ ਸੁੱਤੇ ਪਏ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਵਾਂ ਨੂੰ ਗੰਭੀਰ ਜਖ਼ਮੀ ਰੂਪ 'ਚ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਡਾਕਟਰਾਂ ਵਲੋਂ ਬੀਜੇ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ ਅੰਗਰੇਜ਼ ਕੌਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾ ਕਰਨ ਵਾਲਾ ਨੌਜਵਾਨ ਬੀਜੇ ਸਿੰਘ ਦੇ ਚਾਚੇ ਦਾ ਪੁੱਤ ਸੀ, ਜੋ ਕਿ ਨਸ਼ੇ ਦਾ ਆਦੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।