ਨਸ਼ੇ ‘ਚ ਟੱਲੀ ਪੁਲਿਸ ਮੁਲਾਜ਼ਮ ਨੇ ਕੀਤਾ ਹਾਈ ਵੋਲਟੇਜ਼ ਡਰਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਖ਼ਬਰ ਸਾਹਮਣੇ ਆਇਆ ਹੈ, ਜਿੱਥੇ ਉਸ ਸਮੇ ਹੰਗਾਮਾ ਹੋ ਗਿਆ ਜਦੋ ਨਸ਼ੇ 'ਚ ਟੱਲੀ ਪੁਲਿਸ ਮੁਲਾਜ਼ਮ ਆਪਣੀ ਗੱਡੀ 'ਚ ਆ ਰਿਹਾ ਸੀ ਤਾਂ ਉਸ ਦੀ ਗੱਡੀ ਬੇਕਾਬੂ ਹੋ ਗਈ। ਜਿਸ ਕਾਰਨ ਗੱਡੀ ਪਹਿਲਾ ਟ੍ਰੈਕਟਰ - ਟਰਾਲੀ ਨਾਲ ਟਕਰਾਈ ਤੇ ਫਿਰ ਸੜਕ ਦੇ ਵਿਚਾਲੇ ਬਣੇ ਡਿਵਾਈਡਰ ਨਾਲ ਟੱਕਰਾਂ ਗਈ। ਇਸ ਹਾਦਸੇ ਦੋਰਾਨ ਟ੍ਰੈਕਟਰ 'ਤੇ ਸਵਾਰ ਨੌਜਵਾਨ ਬੁਰੀ ਤਰਾਂ ਜਖ਼ਮੀ ਹੋ ਗਿਆ।

ਜਦੋ ਲੋਕਾਂ ਵਲੋਂ ਗੱਡੀ ਚਾਲਕ ਪੁਲਿਸ ਮੁਲਾਜ਼ਮ ਨੂੰ ਰੋਕਿਆ ਗਿਆ ਤਾਂ ਉਹ ਨਸ਼ੇ 'ਚ ਧੁੱਤ ਸੀ। ਪੁਲਿਸ ਮੁਲਾਜ਼ਮ ਆਪਣਾ ਸਰਕਾਰੀ ਅਸਲਾ ਗੱਡੀ 'ਚ ਛੱਡ ਸੜਕ ਤੇ ਹੰਗਾਮਾ ਕਰਨ ਲੱਗ ਪਿਆ ।ਫਿਲਹਾਲ ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਟ੍ਰੈਕਟਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਸਾਈਡ ਤੇ ਜਾ ਰਿਹਾ ਸੀ ਕਿ ਅਚਾਨਕ ਇੱਕ ਗੱਡੀ ਨੇ ਆ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ।ਜਿਸ ਕਾਰਨ ਟ੍ਰੈਕਟਰ ਸਵਾਰ ਨੌਜਵਾਨ ਬੁਰੀ ਤਰਾਂ ਜਖ਼ਮੀ ਹੋ ਗਿਆ। ਜਖ਼ਮੀ ਹਾਲਤ 'ਚ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

More News

NRI Post
..
NRI Post
..
NRI Post
..