ਸ਼ਰਾਬੀ ਨੌਜਵਾਨ ਨੇ ਜੰਮ ਕੇ ਕੀਤਾ ਹੰਗਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਜੋਤੀ ਚੋਂਕ ਵਿਖੇ ਇਕ ਨਸ਼ੇ ਵਿੱਚ ਟੱਲੀ ਨੌਜਵਾਨ ਨੇ ਸੜਕ 'ਤੇ ਕਾਫੀ ਹੰਗਾਮਾ ਕੀਤਾ ਹੈ। ਸ਼ਰਾਬੀ ਨੌਜਵਾਨ ਨੇ ਕਿਹਾ ਕਿ ਉਸ ਦੀ ਕਾਰ 'ਚ ਕਿਸੇ ਨੇ ਟੱਕਰ ਮਾਰ ਦਿੱਤੀ ਤੇ ਪੁਲਿਸ ਵਲੋਂ ਨੇ ਉਸ ਨੂੰ ਕੁਝ ਬੋਲਣ ਦੀ ਬਜਾਏ, ਮੈਨੂੰ ਕਾਰ ਚੋ ਬਾਹਰ ਕੱਢ ਕੇ ਥੱਪੜ ਮਾਰ ਦਿੱਤੇ। ਇਸ ਨੂੰ ਲੈ ਕੇ ਉਸ ਨੇ ਕਾਫੀ ਹੰਗਾਮਾ ਸ਼ੁਰੂ ਕਰ ਦਿੱਤਾ।

ਇਸ ਮਾਮਲੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਇਸ ਨੌਜਵਾਨ ਨੂੰ ਕਾਫੀ ਸਮੇ ਤੋਂ ਪੁਲਿਸ ਨੂੰ ਕਾਬੂ ਕਰਨ 'ਚ ਮੁਸ਼ਕਿਲ ਆ ਰਹੀ ਸੀ ।ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਨੂੰ ਕੀੜੇ ਨੇ ਕੋਈ ਥੱਪੜ ਨਹੀਂ ਮਾਰੀਆ ਹੈ। ਇਸ ਦੌਰਾਨ ਹੀ ਕੁਝ ਵਿਅਕਤੀ ਉਥੇ ਮੌਜੂਦ ਸੀ ਜੋ ਕਿ ਪੁਲਿਸ ਨਾਲ ਬਹਿਸ ਕਰ ਰਹੇ ਸੀ। ਉਨ੍ਹਾਂ ਵਲੋਂ ਲਗਾਤਾਰ ਪੁਲਿਸ ਨੂੰ ਗਾਲ੍ਹਾਂ ਕੰਢਿਆਂ ਜਾ ਰਿਹਾ ਸੀ।